ਪ੍ਰਕਾਸ਼ਿਤ: 30 ਜੁਲਾਈ, 2024
ਪ੍ਰਭਾਵੀ: 30 ਸਤੰਬਰ, 2024
ਇਹ ਸ਼ਰਤਾਂ ("ਸ਼ਰਤਾਂ") ਉਹਨਾਂ Microsoft ਉਪਭੋਗਤਾ ਉਤਪਾਦਾਂ, ਵੈੱਬਸਾਈਟਾਂ, ਅਤੇ ਸੇਵਾਵਾਂ ਨੂੰ ਸ਼ਾਮਲ ਕਰਦੀਆਂ ਹਨ ਜੋ ਇਹਨਾਂ ਸ਼ਰਤਾਂ ਇਥੇ (http://approjects.co.za/?big=servicesagreement#serviceslist) ("ਸੇਵਾਵਾਂ") ਦੇ ਅੰਤ 'ਤੇ ਸੂਚੀਬੱਧ ਕੀਤੀਆਂ ਗਈਆਂ ਹਨ। ਇਹਨਾਂ ਸ਼ਰਤਾਂ ਵਿੱਚ ਤਬਦੀਲੀ ਬਾਰੇ ਸੂਚਿਤ ਕੀਤੇ ਜਾਣ ਦੇ ਬਾਅਦ ਇੱਕ Microsoft ਖਾਤਾ ਬਣਾ ਕੇ, ਸੇਵਾਵਾਂ ਨੂੰ ਵਰਤ ਕੇ, ਜਾਂ ਸੇਵਾਵਾਂ ਦੀ ਵਰਤੋਂ ਜਾਰੀ ਰੱਖ ਕੇ ਤੁਸੀਂ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ।
1. ਤੁਹਾਡੀ ਗੋਪਨੀਯਤਾ। ਤੁਹਾਡੀ ਗੋਪਨੀਯਤਾ ਸਾਡੇ ਲਈ ਮਹੱਤਵਪੂਰਨ ਹੈ। ਕਿਰਪਾ ਕਰਕੇ Microsoft ਗੋਪਨੀਯਤਾ ਕਥਨ (https://go.microsoft.com/fwlink/?LinkId=521839) ("ਗੋਪਨੀਯਤਾ ਕਥਨ") ਨੂੰ ਪੜ੍ਹੋ ਕਿਉਂਕਿ ਇਸ ਵਿੱਚ ਵਰਣਨ ਕੀਤਾ ਗਿਆ ਹੈ ਅਸੀਂ ਤੁਹਾਡੇ ਅਤੇ ਤੁਹਾਡੇ ਡਿਵਾਈਸਾਂ ਤੋਂ ਕਿਹੜੀਆਂ ਕਿਸਮਾਂ ਦਾ ਡੇਟਾ ("ਡੇਟਾ") ਇਕੱਠਾ ਕਰਦੇ ਹਾਂ, ਅਸੀਂ ਤੁਹਾਡੇ ਡੇਟਾ ਨੂੰ ਕਿਵੇਂ ਵਰਤਦੇ ਹਾਂ, ਅਤੇ ਸਾਡੇ ਕੋਲ ਤੁਹਾਡੇ ਡੇਟਾ 'ਤੇ ਪ੍ਰਕਿਰਿਆ ਕਰਨ ਦਾ ਕਾਨੂੰਨੀ ਆਧਾਰ ਕੀ ਹੈ। ਗੋਪਨੀਯਤਾ ਕਥਨ ਇਹ ਵੀ ਵਰਣਨ ਕਰਦਾ ਹੈ ਕਿ Microsoft ਤੁਹਾਡੀ ਸਮੱਗਰੀ ਦੀ ਵਰਤੋਂ ਕਿਵੇਂ ਕਰਦਾ ਹੈ, ਜਿਸ ਵਿੱਚ ਦੂਜਿਆਂ ਨਾਲ ਤੁਹਾਡੇ ਸੰਚਾਰ; ਸੇਵਾਵਾਂ ਰਾਹੀਂ Microsoft ਨੂੰ ਤੁਹਾਡੇ ਦੁਆਰਾ ਸਬਮਿਟ ਕੀਤੀਆਂ ਪੋਸਟਾਂ; ਅਤੇ ਸੇਵਾਵਾਂ ਰਾਹੀਂ ਤੁਹਾਡੇ ਦੁਆਰਾ ਅੱਪਲੋਡ, ਸਟੋਰ, ਪ੍ਰਸਾਰਿਤ, ਬਣਾਈਆਂ, ਜਨਰੇਟ ਜਾਂ ਸਾਂਝਾ ਕੀਤੀਆਂ ਜਾਣ ਵਾਲੀਆਂ ਫਾਈਲਾਂ, ਫੋਟੋਆਂ, ਦਸਤਾਵੇਜ਼, ਆਡੀਓ, ਡਿਜੀਟਲ ਵਰਕ, ਲਾਈਵਸਟ੍ਰੀਮ ਅਤੇ ਵੀਡੀਓਜ਼, ਜਾਂ ਸਮੱਗਰੀ ("ਤੁਹਾਡੀ ਸਮੱਗਰੀ") ਬਣਾਉਣ ਲਈ ਤੁਹਾਡੇ ਦੁਆਰਾ ਸਬਮਿਟ ਕਰਵਾਏ ਜਾਣ ਵਾਲੇ ਇਨਪੁੱਟ ਸ਼ਾਮਲ ਹੁੰਦੇ ਹਨ। ਜਿੱਥੇ ਪ੍ਰਕਿਰਿਆ ਸਹਿਮਤੀ 'ਤੇ ਅਧਾਰਿਤ ਹੈ ਅਤੇ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਸੀਮਾ ਤੱਕ, ਇਹਨਾਂ ਸ਼ਰਤਾਂ ਲਈ ਸਹਿਮਤੀ ਦੇ ਕੇ, ਤੁਸੀਂ ਗੋਪਨੀਯਤਾ ਕਥਨ ਵਿੱਚ ਦੱਸੇ ਅਨੁਸਾਰ Microsoft ਵੱਲੋਂ ਤੁਹਾਡੀ ਸਮੱਗਰੀ ਅਤੇ ਡੇਟਾ ਦੇ ਇਕੱਤਰੀਕਰਨ, ਵਰਤੋਂ ਅਤੇ ਪ੍ਰਗਟਾਅ ਲਈ ਸਹਿਮਤੀ ਦਿੰਦੇ ਹੋ। ਕੁਝ ਮਾਮਲਿਆਂ ਵਿੱਚ, ਅਸੀਂ ਵੱਖਰਾ ਨੋਟਿਸ ਮੁਹੱਈਆ ਕਰਾਂਗੇ ਅਤੇ ਗੁਪਤਤਾ ਕਥਨ ਵਿੱਚ ਹਵਾਲਾ ਦਿੱਤੇ ਗਏ ਅਨੁਸਾਰ ਤੁਹਾਡੀ ਸਹਿਮਤੀ ਲਈ ਬੇਨਤੀ ਕਰਾਂਗੇ।
2. ਤੁਹਾਡੀ ਸਮੱਗਰੀ। ਸਾਡੀਆਂ ਬਹੁਤ ਸਾਰੀਆਂ ਸੇਵਾਵਾਂ ਤੁਹਾਨੂੰ ਤੁਹਾਡੀ ਸਮੱਗਰੀ ਬਣਾਉਣ, ਸਟੋਰ ਕਰਨ ਜਾਂ ਸਾਂਝੀਆਂ ਕਰਨ ਜਾਂ ਦੂਜਿਆਂ ਤੋਂ ਸਮੱਗਰੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਅਸੀਂ ਤੁਹਾਡੀ ਸਮੱਗਰੀ ਤੇ ਮਲਕੀਅਤ ਦਾ ਦਾਅਵਾ ਨਹੀਂ ਕਰਦੇ। ਤੁਹਾਡੀ ਸਮੱਗਰੀ ਤੁਹਾਡੀ ਰਹਿੰਦੀ ਹੈ ਅਤੇ ਤੁਸੀਂ ਇਸਦੇ ਲਈ ਜ਼ਿੰਮੇਵਾਰ ਹੋ।
3. ਆਚਾਰ ਸੰਹਿਤਾ। ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਤੁਸੀਂ ਆਪਣੇ ਵਿਵਹਾਰ ਅਤੇ ਸਮੱਗਰੀ ਲਈ ਜਵਾਬਦੇਹ ਹੁੰਦੇ ਹੋ।
4. ਸੇਵਾਵਾਂ ਅਤੇ ਸਮਰਥਨ ਨੂੰ ਵਰਤਣਾ।
5. ਤੀਜੀ-ਧਿਰ ਦੀਆਂ ਐਪਾਂ ਅਤੇ ਸੇਵਾਵਾਂ ਦੀ ਵਰਤੋਂ ਕਰਨਾ। ਇਹਨਾਂ ਸੇਵਾਵਾਂ ਦੀ ਮਦਦ ਨਾਲ ਤੁਸੀਂ ਸੁਤੰਤਰ ਤੀਜੀਆਂ-ਧਿਰਾਂ (ਉਹ ਕੰਪਨੀਆਂ ਜਾਂ ਲੋਕ, ਜੋ Microsoft ਨਹੀਂ ਹਨ) ("ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ") ਦੇ ਉਤਪਾਦਾਂ, ਸੇਵਾਵਾਂ, ਵੈੱਬਸਾਈਟਾਂ, ਲਿੰਕਾਂ, ਵਿਸ਼ਾ-ਵਸਤੂ, ਸਮੱਗਰੀ, ਗੇਮਾਂ, ਹੁਨਰ, ਏਕੀਕਰਣ, ਬੋਟ ਜਾਂ ਐਪਲੀਕੇਸ਼ਨਾਂ ਤੱਕ ਪਹੁੰਚ ਕਰ ਸਕਦੇ ਹੋ ਜਾਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸਾਡੀਆਂ ਬਹੁਤ ਸਾਰੀਆਂ ਸੇਵਾਵਾਂ ਤੀਜੀ-ਧਿਰ ਦੀਆਂ ਐਪਾਂ ਅਤੇ ਸੇਵਾਵਾਂ ਨੂੰ ਖੋਜਣ, ਬੇਨਤੀਆਂ ਕਰਨ ਜਾਂ ਉਹਨਾਂ ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਸਹਾਇਤਾ ਕਰਦੀਆਂ ਹਨ ਅਤੇ ਤੁਹਾਨੂੰ ਅਜਿਹੀਆਂ ਤੀਜੀ-ਧਿਰ ਐਪਾਂ ਅਤੇ ਸੇਵਾਵਾਂ ਨਾਲ ਤੁਹਾਡੀ ਸਮੱਗਰੀ ਜਾਂ ਡੇਟਾ ਸਾਂਝਾ ਕਰਨ ਦੀ ਆਗਿਆ ਜਾਂ ਮੰਗ ਕਰ ਸਕਦੀਆਂ ਹਨ, ਅਤੇ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਸਾਡੀਆਂ ਸੇਵਾਵਾਂ ਨੂੰ ਵਰਤਕੇ ਤੁਸੀਂ ਉਹਨਾਂ ਨੂੰ ਤੀਜੀ-ਧਿਰ ਦੀਆਂ ਐਪਾਂ ਅਤੇ ਸੇਵਾਵਾਂ ਨੂੰ ਤੁਹਾਡੇ ਲਈ ਉਪਲਬਧ ਕਰਵਾਉਣ ਲਈ ਹਿਦਾਇਤਾਂ ਦੇ ਰਹੇ ਹੁੰਦੇ ਹੋ। ਤੀਜੀ-ਧਿਰ ਦੀਆਂ ਐਪਾਂ ਅਤੇ ਸੇਵਾਵਾਂ ਤੁਹਾਨੂੰ ਤੁਹਾਡੀ ਸਮੱਗਰੀ ਜਾਂ ਤੁਹਾਡੇ ਡੇਟਾ ਨੂੰ ਤੀਜੀ-ਧਿਰ ਦੀਆਂ ਐਪਾਂ ਅਤੇ ਸੇਵਾਵਾਂ ਦੇ ਪ੍ਰਕਾਸ਼ਕ, ਪ੍ਰਦਾਤਾ ਜਾਂ ਆਪਰੇਟਰ ਕੋਲ ਸਟੋਰ ਕਰਨ ਦੀ ਆਗਿਆ ਦੇ ਸਕਦੀਆਂ ਹਨ ਜਾਂ ਅਜਿਹੀ ਮੰਗ ਕਰ ਸਕਦੀਆਂ ਹਨ। ਤੀਜੀ-ਧਿਰ ਦੀਆਂ ਐਪਸ ਅਤੇ ਸੇਵਾਵਾਂ ਤੁਹਾਨੂੰ ਇਕ ਨਿੱਜਤਾ ਨੀਤੀ ਮੁਹੱਈਆ ਕਰਵਾ ਸਕਦੀਆਂ ਹਨ, ਜਾਂ ਫਿਰ ਤੀਜੀ-ਧਿਰ ਦੀਆਂ ਐਪਸ ਅਤੇ ਸੇਵਾਵਾਂ ਨੂੰ ਸਥਾਪਿਤ ਜਾਂ ਇਸਤੇਮਾਲ ਕਰਨ ਤੋਂ ਪਹਿਲਾਂ ਉਹਨਾਂ ਦੇ ਨਿਯਮਾਂ ਨੂੰ ਸਵੀਕਾਰ ਕਰਨਾ ਯਕੀਨੀ ਬਣਾਉਂਦੀਆਂ ਹਨ। Microsoft ਜਾਂ ਉਸ ਦੇ ਸਹਿਯੋਗੀਆਂ (ਜਿਸ ਵਿਚ ਸ਼ਾਮਲ ਹਨ ਪਰ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਹਨ, Office ਸਟੋਰ, Xbox 'ਤੇ Microsoft Store ਅਤੇ Windows 'ਤੇ Microsoft Store) ਦੀ ਮਲਕੀਅਤ ਵਾਲੇ ਜਾਂ ਉਹਨਾਂ ਵੱਲੋਂ ਚਲਾਏ ਜਾ ਰਹੇ ਕੁਝ ਖਾਸ ਸਟੋਰਾਂ ਰਾਹੀਂ ਹਾਸਲ ਕੀਤੀਆਂ ਗਈਆਂ ਐਪਲੀਕੇਸ਼ਨਾਂ ਲਈ ਵਾਧੂ ਨਿਯਮਾਂ ਲਈ ਸੈਕਸ਼ਨ 13.b ਦੇਖੋ। ਹਾਸਲ ਕਰਨ, ਇਸਤੇਮਾਲ ਕਰਨ, ਬੇਨਤੀ ਕਰਨ ਜਾਂ ਫਿਰ ਆਪਣੇ Microsoft ਖਾਤੇ ਨੂੰ ਕਿਸੇ ਵੀ ਤੀਜੀ-ਧਿਰ ਦੀਆਂ ਐਪਸ ਅਤੇ ਸੇਵਾਵਾਂ ਨਾਲ ਜੋੜਣ ਤੋਂ ਪਹਿਲਾਂ ਤੁਹਾਨੂੰ ਕਿਸੇ ਵੀ ਤੀਜੀ-ਧਿਰ ਦੇ ਨਿਯਮਾਂ ਅਤੇ ਨਿੱਜਤਾ ਨੀਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ। ਕੋਈ ਵੀ ਤੀਜੀ-ਧਿਰ ਦੀਆਂ ਸ਼ਰਤਾਂ ਇਹਨਾਂ ਸ਼ਰਤਾਂ ਨੂੰ ਸੰਸ਼ੋਧਿਤ ਨਹੀਂ ਕਰਦੀਆਂ ਹਨ। Microsoft ਕਿਸੇ ਵੀ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੇ ਹਿੱਸੇ ਦੇ ਰੂਪ ਵਿੱਚ ਤੁਹਾਨੂੰ ਕਿਸੇ ਵੀ ਬੌਧਿਕ ਸੰਪਤੀ ਦਾ ਲਾਇਸੈਂਸ ਨਹੀਂ ਦਿੰਦਾ ਹੈ। ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਇਹਨਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੀ ਆਪਣੀ ਵਰਤੋਂ ਤੋਂ ਪੈਦਾ ਹੋਣ ਵਾਲੇ ਸਾਰੇ ਜੋਖਮਾਂ ਅਤੇ ਜ਼ਿੰਮੇਵਾਰੀ ਨੂੰ ਆਪਣੇ ਉੱਪਰ ਲੈਂਦੇ ਹੋ ਅਤੇ ਉਹਨਾਂ ਦੇ ਵਰਤੋਂ ਤੋਂ ਪੈਦਾ ਹੋਣ ਵਾਲੀਆਂ ਕਿਸੇ ਵੀ ਸਮੱਸਿਆਵਾਂ ਲਈ Microsoft ਜ਼ਿੰਮੇਵਾਰ ਨਹੀਂ ਹੈ। Microsoft, ਕਿਸੇ ਵੀ ਤੀਸਰੀ ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੁਆਰਾ ਮੁਹੱਈਆ ਕੀਤੀ ਜਾਣ ਵਾਲੀ ਜਾਣਕਾਰੀ ਜਾਂ ਸੇਵਾਵਾਂ ਲਈ ਤੁਹਾਡੇ ਜਾਂ ਹੋਰ ਲੋਕਾਂ ਦੇ ਪ੍ਰਤੀ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ।
6. ਸੇਵਾ ਦੀ ਉਪਲਬਧਤਾ।
7. ਸੇਵਾਵਾਂ ਜਾਂ ਸੌਫਟਵੇਅਰ ਦੇ ਅਪਡੇਟ, ਅਤੇ ਇਹਨਾਂ ਸ਼ਰਤਾਂ ਵਿੱਚ ਤਬਦੀਲੀਆਂ।
8. ਸੌਫਟਵੇਅਰ ਦਾ ਲਾਇਸੈਂਸ। ਜਦੋਂ ਤਕ ਕਿ ਕਿਸੇ ਵੱਖਰੇ Microsoft ਲਾਇਸੈਂਸ ਇਕਰਾਰਨਾਮੇ (ਉਦਾਹਰਨ ਲਈ, ਜੇ ਤੁਸੀਂ ਕੋਈ ਅਜਿਹੀ Microsoft ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਹੋ, ਜਿਸਨੂੰ Windows ਦੇ ਨਾਲ ਸ਼ਾਮਲ ਕੀਤਾ ਗਿਆ ਹੈ ਅਤੇ ਉਸਦਾ ਇੱਕ ਹਿੱਸਾ ਹੈ, ਤਾਂ Windows ਆਪਰੇਟਿੰਗ ਸਿਸਟਮ ਲਈ Microsoft ਸੌਫ਼ਟਵੇਅਰ ਲਾਇਸੈਂਸ ਦੀਆਂ ਸ਼ਰਤਾਂ ਅਜਿਹੇ ਸੌਫ਼ਟਵੇਅਰ ਨੂੰ ਨਿਯੰਤ੍ਰਿਤ ਕਰਦੀਆਂ ਹਨ) ਦੇ ਨਾਲ ਨਾ ਹੋਵੇ, ਇਹਨਾਂ ਸੇਵਾਵਾਂ ਦੇ ਹਿੱਸੇ ਦੇ ਰੂਪ ਵਿੱਚ ਸਾਡੇ ਦੁਆਰਾ ਤੁਹਾਨੂੰ ਮੁਹੱਈਆ ਕੀਤਾ ਗਿਆ ਕੋਈ ਵੀ ਸੌਫ਼ਟਵੇਅਰ ਇਹਨਾਂ ਸ਼ਰਤਾਂ ਤਹਿਤ ਹੁੰਦਾ ਹੈ। Microsoft ਜਾਂ ਉਸ ਦੇ ਸਹਿਯੋਗੀਆਂ (ਜਿਸ ਵਿਚ ਸ਼ਾਮਲ ਹਨ ਪਰ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਹਨ, Office ਸਟੋਰ, Windows 'ਤੇ Microsoft ਸਟੋਰ ਅਤੇ Xbox 'ਤੇ Microsoft ਸਟੋਰ) ਦੀ ਮਲਕੀਅਤ ਵਾਲੇ ਜਾਂ ਉਹਨਾਂ ਵੱਲੋਂ ਚਲਾਏ ਜਾ ਰਹੇ ਕੁਝ ਖਾਸ ਸਟੋਰਾਂ ਰਾਹੀਂ ਹਾਸਲ ਕੀਤੀਆਂ ਗਈਆਂ ਐਪਲੀਕੇਸ਼ਨਾਂ ਹੇਠਾਂ ਸੈਕਸ਼ਨ 13.b.i ਦੇ ਤਹਿਤ ਹਨ।
9. ਭੁਗਤਾਨ ਦੀਆਂ ਸ਼ਰਤਾਂ। ਜੇ ਤੁਸੀਂ ਕੋਈ ਸੇਵਾ ਖਰੀਦਦੇ ਹੋ, ਤਾਂ ਇਹ ਭੁਗਤਾਨ ਦੀਆਂ ਸ਼ਰਤਾਂ ਤੁਹਾਡੀਆਂ ਖਰੀਦਦਾਰੀ ਤੇ ਲਾਗੂ ਹੁੰਦੀਆਂ ਹਨ ਅਤੇ ਤੁਸੀਂ ਉਹਨਾਂ ਨਾਲ ਸਹਿਮਤ ਹੋ।
10. ਇਕਰਾਰਨਾਮਾ ਕਰਨ ਵਾਲੀ ਇਕਾਈ, ਕਾਨੂੰਨ ਦੀ ਚੋਣ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਥਾਨ। ਮੁਫਤ ਅਤੇ ਭੁਗਤਾਨਯੋਗ ਉਪਭੋਗੀ Skype-ਬੈਂੑਡਡ ਸੇਵਾਵਾਂ ਦੀ ਵਰਤੋਂ ਦੇ ਲਈ, ਜੇਕਰ ਤੁਸੀਂ ਯੂਰਪ, ਮੱਧ-ਪੂਰਬ ਅਤੇ ਅਫਰੀਕਾ ਤੋਂ ਬਾਹਰ ਰਹਿੰਦੇ ਹੋ, ਤੁਸੀਂ ਸਮਝੌਤਾ ਕਰ ਰਹੇ ਹੋ, ਅਤੇ ਇਹਨਾਂ ਸ਼ਰਤਾਂ ਵਿਚ "Microsoft" ਦਾ ਇਹਨਾਂ ਸਾਰੇ ਹਵਾਲਿਆਂ ਵਿਚ ਭਾਵ ਹੈ, Skype ਸੰਚਾਰ ਐਸ.ਏ.ਆਰ.ਐਲ, 23-29 ਰਾਈਵਜ਼ ਡੀ ਕਲਾਊਸਨ, ਐਲ-2165 ਲਕਜ਼ਮਬਰਗ ਜਦ ਤੱਕ ਕਿ ਹੇਠਾਂ ਨਿਰਧਾਰਿਤ ਨਾ ਕੀਤਾ ਗਿਆ ਹੋਵੇ। ਮੁਫਤ ਅਤੇ ਭੁਗਤਾਨਯੋਗ ਉਪਭੋਗੀ Skype-ਬ੍ਰਾਂਡ ਸੇਵਾਵਾਂ ਲਈ, ਜੇਕਰ ਤੁਸੀਂ ਯੂਰਪ, ਮੱਧ-ਪੂਰਬ ਅਤੇ ਅਫਰੀਕਾ ਤੋਂ ਬਾਹਰ ਰਹਿੰਦੇ ਹੋ, ਤਾਂ ਲਕਜ਼ਮਬਰਗ ਦਾ ਕਾਨੂੰਨ ਦੇ ਸਿਧਾਂਤਾ ਦੇ ਵਿਵਾਦ ਦੀ ਪਰਵਾਹ ਕੀਤੇ ਬਗੈਰ ਇਹਨਾਂ ਨਿਯਮਾਂ ਦੀ ਵਿਆਖਿਆ ਕਰਦਾ ਹੈ ਅਤੇ ਇਹਨਾਂ ਦੀ ਉਲੰਘਨਾ ਲਈ ਦਾਅਵਾ ਕਰਦਾ ਹੈ। ਤੁਸੀਂ ਜਿਸ ਸੂਬੇ ਜਾਂ ਦੇਸ਼ ਵਿੱਚ ਰਹਿੰਦੇ ਹੋ ਉਸ ਸੂਬੇ ਜਾਂ ਦੇਸ਼ ਦੇ ਕਾਨੂੰਨ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ) ਨੂੰ ਨਿਯੰਤ੍ਰਿਤ ਕਰਦੇ ਹਨ। ਜੇਕਰ ਤੁਸੀਂ ਯੂਰਪ, ਮੱਧ-ਪੂਰਬ ਅਤੇ ਅਫਰੀਕਾ ਤੋਂ ਬਾਹਰ ਰਹਿੰਦੇ ਹੋ, ਤਾਂ ਤੁਸੀਂ ਅਤੇ ਅਸੀਂ ਉਪਭੋਗੀ Skype ਬ੍ਰਾਂਡ ਵਾਲੀਆਂ ਸੇਵਾਵਾਂ ਨਾਲ ਸਬੰਧਤ ਜਾਂ ਉਸ ਨਾਲ ਜੁੜੇ ਸਾਰੇ ਵਿਵਾਦਾਂ ਲਈ ਲਕਜ਼ਮਬਰਗ ਅਦਾਲਤਾਂ ਦੇ ਅਧਿਕਾਰ ਖੇਤਰ ਅਤੇ ਸਥਲ ਨਾਲ ਸਹਿਮਤ ਹਾਂ। ਬਾਕੀ ਹੋਰਨਾਂ ਸਾਰੀਆਂ ਸੇਵਾਵਾਂ ਲਈ, ਜਿਸ ਸੰਸਥਾ ਨਾਲ ਤੁਸੀਂ ਸਮਝੌਤਾ ਕਰ ਰਹੇ ਹੋ, ਤਾਂ ਮੌਜੂਦਾ ਕਾਨੂੰਨ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਥਾਨ ਹੇਠਾਂ ਦਿਖਾਈ ਦਿੰਦੇ ਹਨ:
ਤੁਹਾਡੇ ਸਥਾਨਕ ਉਪਭੋਗਤਾ ਕਾਨੂੰਨ ਮੰਗ ਕਰ ਸਕਦੇ ਹਨ ਕਿ ਇਹਨਾਂ ਸ਼ਰਤਾਂ ਦੇ ਬਾਵਜੂਦ ਕੁਝ ਸਥਾਨਕ ਕਾਨੂੰਨ ਨਿਯੰਤ੍ਰਕ ਹੋਣ ਜਾਂ ਤੁਹਾਨੂੰ ਵਿਵਾਦਾਂ ਨੂੰ ਦੂਜੇ ਮੰਚਾਂ ਤੇ ਹੱਲ ਕਰਨ ਦਾ ਹੱਕ ਦੇ ਸਕਦੇ ਹਨ। ਜੇ ਅਜਿਹਾ ਹੁੰਦਾ ਹੈ, ਤੁਹਾਡੇ ਸਥਾਨਕ ਉਪਭੋਗਤਾ ਕਾਨੂੰਨ ਦੁਆਰਾ ਇਜਾਜ਼ਤ ਦੇਣ ਦੀ ਹੱਦ ਤਕ, ਖੰਡ 10 ਵਿੱਚ ਕਾਨੂੰਨ ਦੀ ਚੋਣ ਅਤੇ ਮੰਚ ਦੇ ਪ੍ਰਬੰਧ ਲਾਗੂ ਹੁੰਦੇ ਹਨ।
11. ਵਾਰੰਟੀਆਂ।
ਤੁਸੀਂ ਵਸਤੂਆਂ ਨਾਲ ਵੱਡੀਆਂ ਅਸਫਲਤਾਵਾਂ ਲਈ ਰਕਮ ਵਾਪਸੀ ਜਾਂ ਤਬਦੀਲੀ ਦੇ ਵੀ ਹੱਕਦਾਰ ਹੋ। ਜੇਕਰ ਕਿਸੇ ਵਸਤੂ ਜਾਂ ਸੇਵਾ ਦੇ ਨਾਲ ਅਸਫਲਤਾ ਵੱਡੀ ਅਸਫਲਤਾ ਨਹੀਂ ਹੈ, ਤਾਂ ਤੁਸੀਂ ਇਕ ਯੋਗ ਸਮੇਂ ਵਿਚ ਅਸਫਲਤਾ ਨੂੰ ਸੁਧਾਰਨ ਦੇ ਹੱਕਦਾਰ ਹੋ। ਜੇਕਰ ਅਜਿਹਾ ਨਹੀਂ ਕੀਤਾ ਗਿਆ ਹੈ ਤਾਂ ਤੁਸੀਂ ਵਸਤੂ ਦੀ ਰਕਮ ਵਾਪਸੀ ਸਰਵਿਸ ਲਈ ਸਮਝੌਤਾ ਰੱਦ ਕਰਨ ਲਈ ਅਤੇ ਕਿਸੇ ਵੀ ਨਾ ਇਸਤੇਮਾਲ ਕੀਤੇ ਗਏ ਹਿੱਸੇ ਲਈ ਰੀਫੰਡ ਦੇ ਹੱਕਦਾਰ ਹੋ। ਸਾਮਾਨ ਜਾਂ ਸੇਵਾ ਵਿਚ ਅਸਫਲਤਾ ਨਾਲ ਕਿਸੇ ਹੋਰ ਕਾਰਨ ਨਾਲ ਹੋਣ ਵਾਲੇ ਨੁਕਸਾਨ ਜਾਂ ਹਾਨੀ ਲਈ ਤੁਹਾਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ।
12. ਜਵਾਬਦੇਹੀ ਦੀ ਸੀਮਾ।
13. ਸੇਵਾ ਨਾਲ ਸਬੰਧਤ ਸ਼ਰਤਾਂ। ਖੰਡ 13 ਤੋਂ ਪਹਿਲਾਂ ਅਤੇ ਬਾਅਦ ਦੀਆਂ ਸ਼ਰਤਾਂ ਸਧਾਰਨ ਤੌਰ ਤੇ ਸਾਰੀਆਂ ਸੇਵਾਵਾਂ ਤੇ ਲਾਗੂ ਹੁੰਦੀਆਂ ਹਨ। ਇਸ ਖੰਡ ਵਿੱਚ ਸੇਵਾ ਨਾਲ ਸਬੰਧਤ ਸ਼ਰਤਾਂ ਸ਼ਾਮਲ ਹਨ ਜੋ ਸਧਾਰਨ ਸ਼ਰਤਾਂ ਤੋਂ ਇਲਾਵਾ ਹਨ। ਜੇ ਆਮ ਸ਼ਰਤਾਂ ਵਿੱਚ ਕੋਈ ਵਿਰੋਧ ਪੈਦਾ ਹੁੰਦਾ ਹੈ ਤਾਂ ਇਹ ਸੇਵਾ-ਵਿਸ਼ੇਸ਼ ਸ਼ਰਤਾਂ ਲਾਗੂ ਹੁੰਦੀਆਂ ਹਨ।
14. ਫੁਟਕਲ। ਇਹ ਖੰਡ, ਅਤੇ ਖੰਡ 1, 9 (ਇਹਨਾਂ ਸ਼ਰਤਾਂ ਦੇ ਸਮਾਪਤ ਹੋਣ ਤੋਂ ਪਹਿਲਾਂ ਖਰਚ ਹੋਈਆਂ ਰਕਮਾਂ ਲਈ), 10, 11, 12, 15, 17 ਅਤੇ ਉਹ ਜੋ ਉਹਨਾਂ ਦੀ ਸ਼ਰਤਾਂ ਦੇ ਦੁਆਰਾ ਇਹਨਾਂ ਸ਼ਰਤਾਂ ਦੇ ਸਮਾਪਤ ਹੋਣ ਤੋਂ ਬਾਅਦ ਲਾਗੂ ਹੁੰਦੇ ਹਨ ਇਹਨਾਂ ਸ਼ਰਤਾਂ ਨੂੰ ਰੱਦ ਕਰਨ ਜਾ ਸਮਾਪਤ ਕਰਨ 'ਤੇ ਬਚੇ ਰਹਿਣਗੇ। ਲਾਗੂ ਕਾਨੂੰਨ ਦੁਆਰਾ ਇਜਾਜ਼ਤ ਪ੍ਰਾਪਤ ਹੱਦ ਤੱਕ, ਅਸੀਂ ਇਹਨਾਂ ਸ਼ਰਤਾਂ, ਇਹਨਾਂ ਸ਼ਰਤਾਂ ਦੇ ਅਧੀਨ ਸਾਡੇ ਹੱਕਾਂ ਦੇ ਉਪ-ਸਮਝੌਤੇ ਜਾਂ ਇਹਨਾਂ ਸ਼ਰਤਾਂ ਦੇ ਅਧੀਨ ਸਾਡੇ ਅਧਿਕਾਰਾਂ ਦੇ ਉਪ-ਲਾਇਸੈਂਸ ਨੂੰ, ਸਮੁੱਚੇ ਤੌਰ 'ਤੇ ਜਾਂ ਹਿੱਸੇ ਵਿੱਚ, ਤੁਹਾਨੂੰ ਨੋਟਿਸ ਦਿੱਤੇ ਬਗੈਰ ਕਿਸੇ ਵੀ ਸਮੇਂ ਸਪੁਰਦ ਕਰ ਸਕਦੇ ਹਾਂ। ਤੁਸੀਂ ਇਹਨਾਂ ਸ਼ਰਤਾਂ ਨੂੰ ਕਿਸੇ ਹੋਰ ਦੇ ਸਪੁਰਦ ਨਹੀਂ ਕਰ ਸਕਦੇ ਹੋ ਜਾਂ ਸੇਵਾਵਾਂ ਨੂੰ ਵਰਤਣ ਦੇ ਹੱਕ ਨੂੰ ਹਸਤਾਂਤਰਿਤ ਨਹੀਂ ਕਰ ਸਕਦੇ ਹੋ। ਇਹ ਸੇਵਾਵਾਂ ਦੇ ਤੁਹਾਡੀ ਵਰਤੋਂ ਲਈ ਤੁਹਾਡੇ ਅਤੇ Microsoft ਦੇ ਵਿਚਕਾਰ ਪੂਰਾ ਇਕਰਾਰਨਾਮਾ ਹੈ। ਇਹ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਸੰਬੰਧ ਵਿੱਚ ਤੁਹਾਡੇ ਅਤੇ Microsoft ਦੇ ਵਿਚਕਾਰ ਪਹਿਲਾਂ ਹੋਏ ਇਕਰਾਰਨਾਮਿਆਂ ਦੀ ਜਗ੍ਹਾ ਲੈਂਦਾ ਹੈ। ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਕੇ, ਤੁਸੀਂ ਇਹਨਾਂ ਸ਼ਰਤਾਂ ਵਿੱਚ ਸਪੱਸ਼ਟ ਤੌਰ ਤੇ ਦੱਸੇ ਗਏ ਕਥਨਾਂ, ਪ੍ਰਤਿਨਿਧਤਾ, ਵਾਰੰਟੀ, ਸਮਝ, ਜ਼ਿੰਮੇਵਾਰੀ, ਵਾਇਦਾ ਜਾਂ ਤਸੱਲੀ ਦੇ ਇਲਾਵਾ ਕਿਸੇ ਹੋਰ ਤੇ ਭਰੋਸਾ ਨਹੀਂ ਕੀਤਾ ਹੈ। ਇਹਨਾਂ ਸ਼ਰਤਾਂ ਦੇ ਸਾਰੇ ਹਿੱਸੇ ਸਬੰਧਤ ਕਾਨੂੰਨ ਦੁਆਰਾ ਇਜਾਜ਼ਤ ਵੱਧ ਤੋਂ ਵੱਧ ਸੀਮਾ ਤਕ ਲਾਗੂ ਹੁੰਦੇ ਹਨ। ਜੇ ਕੋਈ ਅਦਾਲਤ ਜਾਂ ਸਾਲਸ ਮੰਨਦਾ ਹੈ ਕਿ ਅਸੀਂ ਇਹਨਾਂ ਸ਼ਰਤਾਂ ਦੇ ਕਿਸੇ ਹਿੱਸੇ ਨੂੰ ਲਿਖੇ ਅਨੁਸਾਰ ਲਾਗੂ ਨਹੀਂ ਕਰ ਸਕਦੇ ਹਾਂ, ਤਾਂ ਅਸੀਂ ਉਹਨਾਂ ਸ਼ਰਤਾਂ ਨੂੰ ਸਬੰਧਤ ਕਾਨੂੰਨ ਤਹਿਤ ਲਾਗੂ ਕੀਤੀ ਜਾ ਸਕਣ ਵਾਲੀ ਸੀਮਾ ਤਕ ਬਰਾਬਰ ਸ਼ਰਤਾਂ ਨਾਲ ਬਦਲ ਸਕਦੇ ਹਾਂ, ਪਰ ਇਹਨਾਂ ਸ਼ਰਤਾਂ ਦਾ ਬਾਕੀ ਦਾ ਹਿੱਸਾ ਨਹੀਂ ਬਦਲੇਗਾ। ਇਹ ਸ਼ਰਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਅਤੇ ਸਾਡੇ ਲਾਭ ਲਈ ਹਨ। ਇਹ ਸ਼ਰਤਾਂ ਕਿਸੇ ਹੋਰ ਵਿਅਕਤੀ ਦੇ ਲਾਭ ਲਈ ਨਹੀਂ ਹਨ, Microsoft ਦੇ ਉੱਤਰਾਧਿਕਾਰੀਆਂ ਅਤੇ ਨਿਯੁਕਤ ਕੀਤੇ ਵਿਅਕਤੀਆਂ ਨੂੰ ਛੱਡ ਕੇ। ਖੰਡ ਸਿਰਲੇਖ ਸਿਰਫ਼ ਸੰਦਰਭ ਲਈ ਹਨ ਅਤੇ ਉਹਨਾਂ ਦਾ ਕੋਈ ਕਾਨੂੰਨੀ ਪ੍ਰਭਾਵ ਨਹੀਂ ਹੈ।
15. ਦਾਅਵੇ ਇੱਕ ਸਾਲ ਦੇ ਅੰਦਰ ਦਾਇਰ ਕਰਨੇ ਹੋਣਗੇ। ਇਹਨਾਂ ਸ਼ਰਤਾਂ ਜਾਂ ਸੇਵਾਵਾਂ ਦੇ ਸਬੰਧ ਵਿੱਚ ਕੋਈ ਵੀ ਦਾਅਵਾ, ਲਾਜ਼ਮੀ ਤੌਰ ਤੇ ਉਸ ਮਿਤੀ ਦੇ ਇੱਕ ਸਾਲ ਦੇ ਅੰਦਰ, ਜਦੋਂ ਤੁਸੀਂ ਪਹਿਲੀ ਵਾਰ ਦਾਅਵਾ ਦਾਇਰ ਕਰ ਸਕਦੇ ਸੀ, ਅਦਾਲਤ (ਜਾਂ ਸਾਲਸੀ ਜੇ ਖੰਡ 10.d ਲਾਗੂ ਹੁੰਦਾ ਹੈ) ਵਿੱਚ ਦਾਇਰ ਕੀਤਾ ਜਾਣਾ ਚਾਹੀਦਾ ਹੈ, ਜਦ ਤਕ ਕਿ ਤੁਹਾਡਾ ਸਥਾਨਕ ਕਾਨੂੰਨ ਦਾਅਵਾ ਕਰਨ ਲਈ ਲੰਬੇ ਸਮੇਂ ਦੀ ਮੰਗ ਨਹੀਂ ਕਰਦਾ ਹੈ। ਜੇ ਉਸ ਸਮੇਂ ਦੇ ਅੰਦਰ ਦਾਇਰ ਨਾ ਕੀਤਾ ਜਾਵੇ, ਤਾਂ ਇਹ ਸਥਾਈ ਤੌਰ ਤੇ ਵਰਜਿਤ ਹੋ ਜਾਂਦਾ ਹੈ।
16. ਨਿਰਯਾਤ ਸਬੰਧੀ ਕਾਨੂੰਨ। ਇਹ ਜ਼ਰੂਰੀ ਹੈ ਕਿ ਤੁਸੀਂ ਸੌਫਟਵੇਅਰ ਅਤੇ/ਜਾਂ ਸੇਵਾਵਾਂ ਤੇ ਲਾਗੂ ਸਾਰੇ ਸਥਾਨਕ ਅਤੇ ਅੰਤਰਰਾਸ਼ਟਰੀ ਨਿਰਯਾਤ ਕਾਨੂੰਨਾਂ ਅਤੇ ਕਾਇਦਿਆਂ ਦਾ ਪਾਲਨ ਕਰੋ, ਜਿਸ ਵਿੱਚ ਮੰਜ਼ਲਾਂ, ਅੰਤ ਉਪਯੋਗਕਰਤਾਵਾਂ, ਅਤੇ ਅੰਤ ਵਰਤੋਂ ਨਾਲ ਸਬੰਧਤ ਪ੍ਰਤਿਬੰਧ ਸ਼ਾਮਲ ਹਨ। ਭੂਗੋਲਕ ਅਤੇ ਨਿਰਯਾਤ ਪ੍ਰਤਿਬੰਧਾਂ ਬਾਰੇ ਹੋਰ ਜਾਣਕਾਰੀ ਲਈ, http://approjects.co.za/?big=exporting ਤੇ ਜਾਓ।
17. ਅਧਿਕਾਰਾਂ ਦੀ ਸੁਰੱਖਿਆ ਅਤੇ ਪ੍ਰਤਿਕਿਰਿਆ। ਇਹਨਾਂ ਸ਼ਰਤਾਂ ਦੇ ਅਧੀਨ ਸਪੱਸ਼ਟ ਤੌਰ 'ਤੇ ਮੁਹੱਈਆ ਕੀਤੀਆਂ ਗਈ ਗੱਲਾਂ ਦੇ ਇਲਾਵਾ, Microsoft ਤੁਹਾਨੂੰ ਕਿਸੇ ਵੀ ਕਿਸਮ ਦਾ ਲਾਇਸੈਂਸ ਜਾਂ ਕਿਸੇ ਵੀ ਪੇਟੇਂਟਾਂ, ਗਿਆਨ, ਕਾਪੀਰਾਈਟ, ਵਪਾਰਕ ਰਹੱਸ, ਟ੍ਰੇਡਮਾਰਕ, ਜਾਂ ਹੋਰ ਬੌਧਿਕ ਸੰਪਤੀ, ਜਿਸਦੀ ਮਲਕੀਅਤ ਜਾਂ ਨਿਯੰਤ੍ਰਣ Microsoft ਜਾਂ ਹੋਰ ਸੰਬੰਧਤ ਸੰਸਥਾ ਦੇ ਕੋਲ ਹੈ, ਦੇ ਅਧੀਨ ਕੋਈ ਹੋਰ ਅਧਿਕਾਰ ਮੁਹੱਈਆ ਨਹੀਂ ਕਰਦਾ, ਜਿਨ੍ਹਾਂ ਵਿੱਚ ਕੋਈ ਵੀ ਨਾਮ, ਵਪਾਰਕ ਦਿਖਾਵਟ, ਲੋਗੋ ਜਾਂ ਬਰਾਬਰ ਦੀਆਂ ਚੀਜ਼ਾਂ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ। ਜੇ ਤੁਸੀਂ Microsoft ਨੂੰ ਕੋਈ ਵੀ ਰਾਇ, ਪ੍ਰਸਤਾਵ, ਸੁਝਾਉ ਜਾਂ ਪ੍ਰਤਿਕਿਰਿਆ, ਜਿਨ੍ਹਾਂ ਵਿੱਚ ਕਿਸੇ ਸੀਮਾਬੱਧਤਾ ਦੇ ਬਿਨਾਂ ਨਵੇਂ ਉਤਪਾਦ, ਟੈਕਨਾਲੋਜੀਆਂ, ਪ੍ਰਚਾਰ, ਉਤਪਾਦ ਨਾਮ, ਉਤਪਾਦ ਪ੍ਰਤਿਕਿਰਿਆਵਾਂ ਅਤੇ ਉਤਪਾਦ ਸੁਧਾਰ ਲਈ ਉਪਾਅ ਸ਼ਾਮਲ ਹਨ ("ਪ੍ਰਤਿਕਿਰਿਆ") ਮੁਹੱਈਆ ਕਰਦੇ ਹੋ, ਤਾਂ ਤੁਸੀਂ ਕਿਸੇ ਸ਼ੁਲਕ, ਰੌਇਲਟੀਆਂ ਜਾਂ ਤੁਹਾਡੇ ਉੱਪਰ ਹੋਰ ਬੰਦਸ਼ਾਂ ਦੇ ਬਿਨਾਂ, Microsoft ਨੂੰ ਤੁਹਾਡੀ ਪ੍ਰਤਿਕਿਰਿਆ ਨੂੰ ਕਿਸੇ ਵੀ ਤਰੀਕੇ ਅਤੇ ਕਿਸੇ ਵੀ ਉਦੇਸ਼ ਲਈ ਬਣਾਉਣ, ਬਣਵਾਉਣ, ਇਸਦੇ ਵਿਉਤਪਤ ਕੰਮ ਬਣਾਉਣ, ਵਰਤਣ, ਸਾਂਝਾ ਕਰਨ ਅਤੇ ਵਪਾਰ ਕਰਨ ਦਾ ਅਧਿਕਾਰ ਦਿੰਦੇ ਹੋ। ਤੁਸੀਂ ਅਜਿਹੀ ਪ੍ਰਤਿਕਿਰਿਆ ਨਹੀਂ ਦਿਓਗੇ ਜੋ ਕਿਸੇ ਲਾਇਸੈਂਸ ਦੇ ਅਧੀਨ ਹੋਵੇ, ਅਤੇ ਜਿਸ ਕਰਕੇ Microsoft ਨੂੰ ਕਿਸੇ ਵੀ ਤੀਸਰੀ ਧਿਰ ਨੂੰ ਆਪਣੇ ਸੌਫਟਵੇਅਰ, ਟੈਕਨਾਲੋਜੀਆਂ ਜਾਂ ਦਸਤਾਵੇਜ਼ ਦਾ ਲਾਇਸੈਂਸ ਦੇਣਾ ਪਵੇ, ਕਿਉਂਕਿ Microsoft ਤੁਹਾਡੀ ਪ੍ਰਤਿਕਿਰਿਆ ਨੂੰ ਉਹਨਾਂ ਵਿੱਚ ਸ਼ਾਮਲ ਕਰਦਾ ਹੈ।
ਬੌਧਿਕ ਸੰਪਤੀ ਦੀ ਉਲੰਘਣ ਦੇ ਦਾਅਵੇ ਕਰਨ ਦੇ ਨੋਟਿਸ ਅਤੇ ਪ੍ਰਕਿਰਿਆ। Microsoft ਤੀਜੀਆਂ ਧਿਰਾਂ ਦੇ ਬੌਧਿਕ ਸੰਪਤੀ ਦੇ ਹੱਕਾਂ ਦਾ ਸਨਮਾਨ ਕਰਦਾ ਹੈ। ਜੇਕਰ ਤੁਸੀਂ ਕਾਪੀਰਾਈਟ ਉਲੰਘਣਾ ਦੇ ਦਾਅਵਿਆਂ ਸਮੇਤ, ਬੌਧਿਕ ਸੰਪੱਤੀ ਦੀ ਉਲੰਘਣਾ ਦਾ ਨੋਟਿਸ ਭੇਜਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਲੰਘਣਾ ਦੇ ਨੋਟਿਸ ਸਪੁਰਦ (http://approjects.co.za/?big=en-us/legal/intellectualproperty/infringement) ਕਰਾਉਣ ਲਈ ਸਾਡੀਆਂ ਪ੍ਰਕਿਰਿਆਵਾਂ ਦੀ ਵਰਤੋਂ ਕਰੋ ਜੋ ਪ੍ਰਕਿਰਿਆਵਾਂ ਇਨ੍ਹਾਂ ਸ਼ਰਤਾਂ ਦਾ ਹਿੱਸਾ ਹਨ। ਸਿਰਫ ਇਸ ਪ੍ਰਕਿਰਿਆ ਨਾਲ ਸੰਬੰਧਤ ਪੁੱਛ-ਗਿੱਛਾਂ ਦਾ ਜਵਾਬ ਪ੍ਰਾਪਤ ਹੋਵੇਗਾ।
Microsoft ਕਾਪੀਰਾਈਟ ਉਲੰਘਣਾ ਦੇ ਨੋਟਿਸਾਂ ਦਾ ਜਵਾਬ ਦੇਣ ਲਈ ਟਾਈਟਲ 17, ਸੰਯੁਕਤ ਰਾਜ ਕੋਡ, ਸੈਕਸ਼ਨ 512, ਅਤੇ, ਜਿੱਥੇ ਲਾਗੂ ਹੋਵੇ, ਨਿਯਮ (EU) 2022/2065 ਦੇ ਅਧਿਆਇ III ਵਿੱਚ ਨਿਰਧਾਰਤ ਪ੍ਰਕਿਰਿਆਵਾਂ ਦੀ ਵਰਤੋਂ ਕਰਦਾ ਹੈ। ਉਚਿਤ ਹਾਲਾਤ ਵਿੱਚ, Microsoft ਵਾਰ-ਵਾਰ ਉਲੰਘਣ ਕਰਨ ਵਾਲੇ Microsoft ਸੇਵਾਵਾਂ ਦੇ ਉਪਯੋਗਕਰਤਾਵਾਂ ਦੇ ਖਾਤੇ ਅਸਮਰੱਥ ਜਾਂ ਸਮਾਪਤ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ, ਉਚਿਤ ਪਰਿਸਥਿਤੀਆਂ ਵਿੱਚ, Microsoft ਅਕਸਰ ਬੇਬੁਨਿਆਦ ਨੋਟਿਸ ਸਪੁਰਦ ਕਰਾਉਣ ਵਾਲੇ ਵਿਅਕਤੀਆਂ ਜਾਂ ਸੰਸਥਾਵਾਂ ਦੁਆਰਾ ਨੋਟਿਸਾਂ ਦੀ ਪ੍ਰੋਸੈੱਸਿੰਗ ਨੂੰ ਮੁਅੱਤਲ ਕਰ ਸਕਦਾ ਹੈ। ਦਿੱਤੀ ਗਈ ਸੇਵਾ ਲਈ ਲਾਗੂ ਹੋਣ ਯੋਗ ਪ੍ਰਕਿਰਿਆਵਾਂ ਦੀ ਇੱਕ ਹੋਰ ਵਿਆਖਿਆ, ਇਨ੍ਹਾਂ ਪ੍ਰਕਿਰਿਆਵਾਂ ਦੇ ਹਿੱਸੇ ਵਜੋਂ Microsoft ਦੁਆਰਾ ਲਏ ਗਏ ਫ਼ੈਸਲਿਆਂ ਲਈ ਸੰਭਵ ਨਿਵਾਰਣ ਸਮੇਤ, ਉਲੰਘਣਾ ਦੇ ਨੋਟਿਸ ਉੱਤੇ ਲੱਭੀ ਜਾ ਸਕਦੀ ਹੈ (http://approjects.co.za/?big=legal/intellectualproperty/infringement)।
ਇਸ਼ਤਿਹਾਰਬਾਜ਼ੀ ਵਿੱਚ ਬੌਧਿਕ ਸੰਪੱਤੀ ਚਿੰਤਾਵਾਂ ਦੇ ਸੰਬੰਧ ਵਿੱਚ ਨੋਟਿਸ ਅਤੇ ਪ੍ਰਕਿਰਿਆਵਾਂ। ਸਾਡੇ ਵਿਗਿਆਪਨ ਨੈਟਵਰਕ ਤੇ ਬੌਧਿਕ ਸੰਪਤੀ ਸਬੰਧੀ ਚਿੰਤਾਵਾਂ ਦੇ ਸੰਬੰਧ ਵਿੱਚ ਕਿਰਪਾ ਕਰਕੇ ਸਾਡੇ ਬੌਧਿਕ ਸੰਪਤੀ ਸਬੰਧੀ ਦਿਸ਼ਾ-ਨਿਰਦੇਸ਼ (https://go.microsoft.com/fwlink/?LinkId=243207) ਦੇਖੋ।
ਕਾਪੀਰਾਈਟ ਅਤੇ ਟ੍ਰੇਡਮਾਰਕ ਨੋਟਿਸ। ਇਹ ਸੇਵਾਵਾਂ ਕਾਪੀਰਾਈਟ ਅਧੀਨ ਹਨ © Microsoft Corporation ਅਤੇ/ਜਾਂ ਇਸਦੇ ਸਪਲਾਇਰ, One Microsoft Way, Redmond, WA 98052, U.S.A. ਸਭ ਹੱਕ ਰਾਖਵੇਂ ਹਨ। ਨਿਯਮ ਵਿਚ Microsoft ਟਰੇਡਮਾਰਕ ਅਤੇ ਬਰਾਂਡ ਦਿਸ਼ਾ-ਨਿਰਦੇਸ਼ ਸ਼ਾਮਲ ਹਨ (http://approjects.co.za/?big=en-us/legal/intellectualproperty/trademarks/usage/general.aspx) (ਸਮੇਂ-ਸਮੇਂ ’ਤੇ ਸੋਧਿਆ ਗਿਆ). Microsoft ਅਤੇ ਸਾਰੇ Microsoft ਉਤਪਾਦਾਂ, ਸੌਫ਼ਟਵੇਅਰ, ਅਤੇ ਸੇਵਾਵਾਂ ਦੇ ਨਾਮ, ਲੋਗੋ, ਅਤੇ ਆਇਕਨ ਸੰਯੁਕਤ ਰਾਜਾਂ ਅਤੇ/ਜਾਂ ਹੋਰ ਅਧਿਕਾਰ-ਖੇਤਰਾਂ ਵਿੱਚ Microsoft ਕੰਪਨੀਆਂ ਦੇ ਸਮੂਹ ਦੇ ਗੈਰ-ਰਜਿਸਟਰ ਜਾਂ ਰਜਿਸਟਰ ਟ੍ਰੇਡਮਾਰਕ ਹੋ ਸਕਦੇ ਹਨ। ਹੇਠਾਂ ਦਿੱਤੀ http://approjects.co.za/?big=en-us/legal/intellectualproperty/trademarks/EN-US.aspx 'ਤੇ Microsoft ਦੇ ਟ੍ਰੇਡਮਾਰਕਾਂ ਦੀ ਇੱਕ ਗ਼ੈਰ-ਵਿਆਪਕ ਸੂਚੀ ਹੈ। ਵਾਸਤਵਿਕ ਕੰਪਨੀਆਂ ਅਤੇ ਉਤਪਾਦਾਂ ਦੇ ਨਾਮ ਉਹਨਾਂ ਦੇ ਸੰਬੰਧਿਤ ਮਾਲਕਾਂ ਦੇ ਟ੍ਰੇਡਮਾਰਕ ਹੋ ਸਕਦੇ ਹਨ। ਇਹਨਾਂ ਸ਼ਰਤਾਂ ਵਿੱਚ ਸਪੱਸ਼ਟ ਤੌਰ ਤੇ ਮੁਹੱਈਆ ਨਾ ਕੀਤੇ ਗਏ ਸਾਰੇ ਹੱਕ ਰਾਖਵੇਂ ਹਨ। ਕੁਝ Microsoft ਵੈਬਸਾਈਟ ਸਰਵਰਾਂ ਵਿੱਚ ਵਰਤੇ ਗਏ ਕੁਝ ਖਾਸ ਸੌਫਟਵੇਅਰ ਅੰਸ਼ਕ ਤੌਰ ਤੇ ਸੁਤੰਤਰ JPEG ਸਮੂਹ ਦੇ ਕੰਮ ਤੇ ਅਧਾਰਤ ਹਨ। ਕਾਪੀਰਾਈਟ © 1991-1996 ਥੋਮਸ ਜੀ. ਲੇਨ। ਸਭ ਹੱਕ ਰਾਖਵੇਂ ਹਨ। Microsoft ਵੈਬਸਾਈਟ ਦੇ ਕੁਝ ਸਰਵਰਾਂ ਵਿਚ ਵਰਤੇ ਗਏ "gnuplot" ਸੌਫਟਵੇਅਰ ਕਾਪੀਰਾਈਟ © 1986‑1993 ਥਾਮਸ ਵਿਲੀਅਮਜ਼, ਕੋਲਿਨ ਕੈਲੇ। ਸਭ ਹੱਕ ਰਾਖਵੇਂ ਹਨ।
ਡਾਕਟਰੀ ਨੋਟਿਸ। Microsoft ਮੈਡੀਕਲ ਜਾਂ ਕੋਈ ਹੋਰ ਸਿਹਤ-ਸੰਭਾਲ ਸਬੰਧੀ ਸਲਾਹ, ਨਿਦਾਨ ਜਾਂ ਇਲਾਜ ਮੁਹੱਈਆ ਨਹੀਂ ਕਰਦਾ। ਕਿਸੇ ਡਾਕਟਰੀ ਸਮੱਸਿਆ, ਖੁਰਾਕ, ਤੰਦਰੁਸਤੀ ਅਤੇ ਭਲਾਈ ਸਬੰਧੀ ਪ੍ਰੋਗਰਾਮ ਬਾਰੇ ਤੁਹਾਡੇ ਕੋਈ ਵੀ ਪ੍ਰਸ਼ਨ ਹਮੇਸ਼ਾਂ ਆਪਣੇ ਡਾਕਟਰ ਜਾਂ ਕਿਸੇ ਹੋਰ ਯੋਗ ਸਿਹਤ-ਸੰਭਾਲ ਪ੍ਰਦਾਤਾ ਦੀ ਸਲਾਹ ਲਵੋ। ਸੇਵਾਵਾਂ ਤੇ ਜਾਂ ਇਹਨਾਂ ਦੇ ਮਾਧਿਅਮ ਨਾਲ ਤੁਹਾਨੂੰ ਪ੍ਰਾਪਤ ਹੋਈ ਜਾਣਕਾਰੀ ਦੇ ਕਰਨ ਕਦੇ ਵੀ ਪੇਸ਼ਾਵਰ ਡਾਕਟਰੀ ਜਾਣਕਾਰੀ ਨੂੰ ਨਜ਼ਰਅੰਦਾਜ਼ ਨਾ ਕਰੋ ਜਾਂ ਉਸ ਵਿੱਚ ਦੇਰੀ ਨਾ ਕਰੋ।
ਸ਼ੇਅਰ ਦੇ ਭਾਅ ਅਤੇ ਇੰਡੇਕਸ ਡੇਟਾ (ਇੰਡੇਕਸ ਮਾਨਾਂ ਸਮੇਤ)। ਸੇਵਾਵਾਂ ਰਾਹੀਂ ਪ੍ਰਦਾਨ ਕੀਤੀ ਵਿੱਤੀ ਜਾਣਕਾਰੀ ਤੁਹਾਡੇ ਨਿੱਜੀ, ਗੈਰ-ਵਪਾਰਕ ਵਰਤੋਂ ਲਈ ਹੀ ਹੈ। ਤੁਸੀਂ ਤੀਜੀ-ਧਿਰ ਲਾਇਸੰਸਰ ਨਾਲ ਇੱਕ ਵੱਖਰੇ ਲਿਖਿਤ ਇਕਰਾਰਨਾਮੇ ਤੋਂ ਬਿਨਾ ਕਿਸੇ ਵੀ ਵਿੱਤੀ ਸਾਧਨਾਂ ਜਾਂ ਨਿਵੇਸ਼ ਉਤਪਾਦਾਂ (ਉਦਾਹਰਨ ਲਈ, ਸੂਚਕਾਂਕ, ਡੇਰਿਵੇਟਿਵ, ਢਾਂਚਾਗਤ ਉਤਪਾਦ, ਨਿਵੇਸ਼ ਫੰਡ, ਨਿਵੇਸ਼ ਪੋਰਟਫੋਲਿਓ ਆਦਿ ਜਿੱਥੇ ਸਾਧਨ ਜਾਂ ਨਿਵੇਸ਼ ਉਤਪਾਦ ਦੀ ਕੀਮਤ, ਰਿਟਰਨ ਅਤੇ/ਜਾਂ ਪ੍ਰਦਰਸ਼ਨ ਦੇ ਆਧਾਰ 'ਤੇ ਜਾਂ ਨਾਲ ਸੰਬੰਧਿਤ ਹੈ ਜਾਂ ਕਿਸੇ ਵੀ ਵਿੱਤੀ ਡੇਟਾ ਨੂੰ ਟ੍ਰੈਕ ਕਰਨ ਲਈ ਹਨ) ਨੂੰ ਜਾਰੀ ਕਰਨ, ਨਿਰਮਾਣ, ਪ੍ਰਾਯੋਜਨ, ਵਪਾਰ, ਵਿਪਣਨ ਜਾਂ ਪ੍ਰਚਾਰ ਦੇ ਸੰਬੰਧ ਵਿੱਚ ਕਿਸੇ ਵੀ ਤੀਜੀ ਧਿਰ ਦੇ ਲਾਇਸੰਸਰ ਦੇ ਵਿੱਤੀ ਡੇਟਾ ਜਾਂ ਅੰਕਾਂ ਦੀ ਵਰਤੋਂ ਨਹੀਂ ਕਰ ਸਕਦੇ ਹਨ।
ਵਿੱਤੀ ਨੋਟਿਸ। Microsoft ਯੂਨਾਇਟੇਡ ਸਟੇਟਸ ਸੰਘੀ ਸਿਕਉਰਿਟੀਜ਼ ਕਾਨੂੰਨ ਜਾਂ ਦੂਜੇ ਅਧਿਕਾਰ ਖੇਤਰਾਂ ਦੇ ਸਿਕਉਰਿਟੀ ਕਾਨੂੰਨਾਂ ਤਹਿਤ ਬ੍ਰੋਕਰ/ਡੀਲਰ ਜਾਂ ਰਜਿਸਟਰਡ ਨਿਵੇਸ਼ ਸਲਾਹਕਾਰ ਨਹੀਂ ਹੈ ਅਤੇ ਲੋਕਾਂ ਨੂੰ ਸਿਕਉਰਿਟੀਜ਼ ਜਾਂ ਦੂਜੇ ਵਿੱਤੀ ਉਤਪਾਦਾਂ ਜਾਂ ਸੇਵਾਵਾਂ ਵਿੱਚ ਨਿਵੇਸ਼ ਕਰਨ, ਉਹਨਾਂ ਨੂੰ ਖਰੀਦਣ, ਜਾਂ ਵੇਚਣ ਦੇ ਸੰਬੰਧ ਵਿੱਚ ਸਲਾਹ ਨਹੀਂ ਦਿੰਦਾ ਹੈ। ਸੇਵਾਵਾਂ ਵਿੱਚ ਸ਼ਾਮਲ ਕੁਝ ਵੀ ਕਿਸੇ ਸੁਰੱਖਿਆ ਨੂੰ ਵੇਚਣ ਜਾਂ ਖਰੀਦਣ ਦੀ ਪੇਸ਼ਕਸ਼ ਜਾਂ ਬੇਨਤੀ ਨਹੀਂ ਹੈ। ਨਾ ਤਾਂ Microsoft ਅਤੇ ਨਾ ਹੀ ਸ਼ੇਅਰਾਂ ਦੇ ਮੁੱਲ ਜਾਂ ਇੰਡੇਕਸ ਡੇਟਾ ਦੇ ਇਸਦੇ ਲਾਇਸੈਂਸਦਾਤਾ ਕਿਸੇ ਖ਼ਾਸ ਵਿੱਤੀ ਉਤਪਾਦ ਜਾਂ ਸੇਵਾਵਾਂ ਦਾ ਸਮਰਥਨ ਜਾਂ ਸਿਫਾਰਸ਼ ਨਹੀਂ ਕਰਦੇ ਹਨ। ਸੇਵਾਵਾਂ ਵਿੱਚ ਕੁਝ ਵੀ ਪੇਸ਼ਾਵਰ ਸਲਾਹ ਦੇ ਇਰਾਦੇ ਨਾਲ ਨਹੀਂ ਹੈ, ਜਿਸ ਵਿੱਚ ਕਿਸੇ ਸੀਮਾਬੱਧਤਾ ਦੇ ਬਿਨਾਂ, ਨਿਵੇਸ਼ ਜਾਂ ਟੈਕਸ ਬਾਰੇ ਸਲਾਹ ਸ਼ਾਮਲ ਹੈ।
H.264/AVC, ਅਤੇ VC-1 ਵੀਡੀਓ ਮਿਆਰਾਂ ਬਾਰੇ ਨੋਟਿਸ। ਸੌਫ਼ਟਵੇਅਰ ਵਿੱਚ H.264/AVC ਅਤੇ/ਜਾਂ VC-1 ਕੋਡੈਕ ਤਕਨਾਲੋਜੀ ਸ਼ਾਮਲ ਹੋ ਸਕਦੀ ਹੈ ਜਿਸ ਨੂੰ MPEG LA, L.L.C ਵੱਲੋਂ ਲਾਇਸੰਸ ਪ੍ਰਾਪਤ ਹੈ। ਇਹ ਟੈਕਨਾਲੋਜੀ ਵੀਡੀਓ ਜਾਣਕਾਰੀ ਦੇ ਡੇਟਾ ਕੰਮਪ੍ਰੈਸ਼ਨ ਲਈ ਫਾਰਮੇਟ ਹੈ। MPEG LA, L.L.C. ਲਈ ਇਹ ਸੂਚਨਾ ਜ਼ਰੂਰੀ ਹੈ:
ਇਸ ਉਤਪਾਦ ਦਾ H.264/AVC, ਅਤੇ VC-1 ਪੇਟੇਂਟ ਪੋਰਟਫੋਲੀਓ ਲਾਇਸੈਂਸ ਤਹਿਤ ਉਪਭੋਗਤਾ ਦੀ ਨਿੱਜੀ ਅਤੇ ਗੈਰ-ਵਪਾਰਕ ਵਰਤੋਂ ਲਈ ਲਾਇਸੈਂਸ ਦਿੱਤਾ ਗਿਆ ਹੈ: (A) ਵੀਡੀਓ ਨੂੰ ਪੱਧਰਾਂ ("ਵੀਡੀਓ ਪੱਧਰ") ਦੇ ਪਾਲਨ ਲਈ ਏਨਕੋਡ ਕਰਨ ਅਤੇ/ਜਾਂ (B) ਅਜਿਹੇ H.264/AVC, MPEG-4 VISUAL, ਅਤੇ VC-1 ਵੀਡੀਓ ਨੂੰ ਡਿਕੋਡ ਕਰਨ ਲਈ ਜਿਸਨੂੰ ਨਿੱਜੀ ਅਤੇ ਗੈਰ-ਵਪਾਰਕ ਗਤੀਵਿਧੀ ਵਿੱਚ ਨੱਥੀ ਉਪਭੋਗਤਾ ਦੁਆਰਾ ਏਨਕੋਡ ਕੀਤਾ ਗਿਆ ਸੀ ਅਤੇ/ਜਾਂ ਅਜਿਹਾ ਵੀਡੀਓ ਮੁਹੱਈਆ ਕਰਨ ਲਈ ਲਾਇਸੈਂਸਸ਼ੁਦਾ ਵੀਡੀਓ ਪ੍ਰਦਾਤਾ ਤੋਂ ਪ੍ਰਾਪਤ ਕੀਤਾ ਗਿਆ ਸੀ। ਕਿਸੇ ਵੀ ਹੋਰ ਵਰਤੋਂ ਲਈ ਲਾਇਸੈਂਸ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਅਜਿਹਾ ਸਮਝਿਆ ਜਾਣਾ ਚਾਹੀਦਾ ਹੈ। ਵਾਧੂ ਜਾਣਕਾਰੀ MPEG LA, L.L.C. ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। MPEG LA ਦੀ ਵੈਬਸਾਈਟ (https://www.mpegla.com) ਦੇਖੋ।
ਸਿਰਫ਼ ਸਪਸ਼ਟੀਕਰਨ ਦੇ ਉਦੇਸ਼ਾਂ ਲਈ, ਇਹ ਸੂਚਨਾ ਅਜਿਹੇ ਆਮ ਕਾਰੋਬਾਰੀ ਵਰਤੋਂ ਲਈ ਇਹਨਾਂ ਸ਼ਰਤਾਂ ਤਹਿਤ ਮੁਹੱਈਆ ਕੀਤੇ ਸੌਫਟਵੇਅਰ ਦੀ ਵਰਤੋਂ ਨੂੰ ਸੀਮਿਤ ਜਾਂ ਪ੍ਰਤਿਬੰਧਤ ਨਹੀਂ ਕਰਦਾ ਜੋ ਉਸ ਕਾਰੋਬਾਰ ਲਈ ਨਿੱਜੀ ਹੋਵੇ ਜਿਸ ਵਿੱਚ ਇਹ ਸ਼ਾਮਲ ਨਾ ਹੋਵੇ: (i) ਤੀਜੀ ਧਿਰ ਨੂੰ ਸੌਫਟਵੇਅਰ ਦਾ ਦੁਬਾਰਾ ਵਿਤਰਣ, ਜਾਂ (ii) ਤੀਜੀ ਧਿਰ ਨੂੰ ਵਿਤਰਣ ਲਈ ਵੀਡੀਓ ਸਟੈਂਡਰਡ ਟੈਕਨਾਲੋਜੀਆਂ ਦੇ ਨਾਲ ਵੀਡੀਓ ਸਟੈਂਡਰਡ ਵਾਲੀ ਸਮੱਗਰੀ ਦਾ ਨਿਰਮਾਣ।
H.265/HEVC ਵੀਡੀਓ ਸਟੈਂਡਰਡ ਬਾਰੇ ਸੂਚਨਾ। ਸੌਫ਼ਟਵੇਅਰ ਵਿੱਚ H.265/HEVC ਕੋਡਿੰਗ ਤਕਨਾਲੋਜੀ ਸ਼ਾਮਲ ਹੋ ਸਕਦੀ ਹੈ। ਐਕਸੈਸ ਅਡਵਾਂਸ LLC ਨੂੰ ਇਸ ਸੂਚਨਾ ਦੀ ਲੋੜ ਹੁੰਦੀ ਹੈ:
ਜੇਕਰ ਸ਼ਾਮਲ ਹੈ, ਇਸ ਸੌਫ਼ਟਵੇਅਰ ਵਿੱਚ H.265/HEVC ਤਕਨਾਲੋਜੀ ਨੂੰ HEVC PATENTS ਦੇ ਇੱਕ ਜਾਂ ਵੱਧ ਦਾਅਵਿਆਂ ਦੁਆਰਾ ਕਵਰ ਕੀਤਾ ਜਾਂਦਾ ਹੈ ਜੋ ਇਸ 'ਤੇ ਸੂਚੀਬੱਧ ਹਨ: PATENTLIST.ACCESSADVANCE.COM. ਤੁਹਾਡੇ ਦੁਆਰਾ ਸੌਫ਼ਟਵੇਅਰ ਨੂੰ ਪ੍ਰਾਪਤ ਕਰਨ ਦੇ ਤਰੀਕੇ ਦੇ ਅਧਾਰ 'ਤੇ, ਇਸ ਉਤਪਾਦ ਨੂੰ HEVC ਅਡਵਾਂਸ ਪੇਟੈਂਟ ਪੋਰਟਫੋਲੀਆਓ ਦੇ ਤਹਿਤ ਲਾਇਸੰਸ ਦਿੱਤਾ ਜਾ ਸਕਦਾ ਹੈ।
ਜੇਕਰ ਇਸ ਸੌਫ਼ਟਵੇਅਰ ਨੂੰ Microsoft ਡਿਵਾਈਸ 'ਤੇ ਇੰਸਟਾਲ ਕੀਤਾ ਜਾਂਦਾ ਹੈ, ਤਾਂ ਲਾਇਸੈਂਸਿੰਗ ਦੀ ਵਾਧੂ ਜਾਣਕਾਰੀ ਇਸ 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ: aka.ms/HEVCVirtualPatentMarking.
ਮਿਆਰੀ ਐਪਲੀਕੇਸ਼ਨ ਲਾਇਸੈਂਸ ਦੀਆਂ ਸ਼ਰਤਾਂ
MICROSOFT ਸਟੋਰ, Windows 'ਤੇ Microsoft ਸਟੋਰ, ਅਤੇ Xbox 'ਤੇ Microsoft ਸਟੋਰ
ਇਹ ਲਾਇਸੈਂਸ ਦੀਆਂ ਸ਼ਰਤਾਂ ਤੁਹਾਡੇ ਅਤੇ ਐਪਲੀਕੇਸ਼ਨ ਪ੍ਰਕਾਸ਼ਕ ਦੇ ਵਿਚਕਾਰ ਇੱਕ ਇਕਰਾਰਨਾਮਾ ਹਨ। ਕਿਰਪਾ ਕਰਕੇ ਉਹਨਾਂ ਨੂੰ ਪੜ੍ਹੋ। ਉਹ ਐਪਲੀਕੇਸ਼ਨ ਲਈ ਕਿਸੇ ਵੀ ਅੱਪਡੇਟਾਂ ਜਾਂ ਸਪਲੀਮੈਂਟਾਂ ਸਮੇਤ, ਉਹਨਾਂ ਸੌਫ਼ਟਵੇਅਰ ਐਪਲੀਕੇਸ਼ਨਾਂ 'ਤੇ ਲਾਗੂ ਹੁੰਦੇ ਹਨ ਜੋ ਤੁਸੀਂ Microsoft ਸਟੋਰ, Windows 'ਤੇ Microsoft ਸਟੋਰ ਅਤੇ Xbox 'ਤੇ Microsoft ਸਟੋਰ (ਜਿਨ੍ਹਾਂ ਵਿੱਚੋਂ ਹਰੇਕ ਨੂੰ ਇਹਨਾਂ ਲਾਇਸੈਂਸ ਦੀਆਂ ਸ਼ਰਤਾਂ ਵਿੱਚ "ਸਟੋਰ" ਕਿਹਾ ਗਿਆ ਹੈ) ਤੋਂ ਡਾਊਨਲੋਡ ਕੀਤੀਆਂ ਹਨ, ਜਦੋਂ ਤਕ ਕਿ ਐਪਲੀਕੇਸ਼ਨ ਦੇ ਨਾਲ ਵੱਖਰੀਆਂ ਸ਼ਰਤਾਂ ਨਾ ਆਈਆਂ ਹੋਣ, ਜਿਸ ਮਾਮਲੇ ਵਿੱਚ ਉਹ ਸ਼ਰਤਾਂ ਲਾਗੂ ਹੁੰਦੀਆਂ ਹਨ।
ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਜਾਂ ਵਰਤ ਕੇ, ਜਾਂ ਇਹਨਾਂ ਵਿੱਚੋਂ ਕੁਝ ਵੀ ਕਰਕੇ, ਤੁਸੀਂ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ। ਜੇ ਤੁਸੀਂ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ, ਤਾਂ ਤੁਹਾਨੂੰ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦਾ ਕੋਈ ਹੱਕ ਨਹੀਂ ਹੈ ਅਤੇ ਤੁਹਾਨੂੰ ਇਸ ਨੂੰ ਡਾਊਨਲੋਡ ਨਹੀ ਕਰਨਾ ਚਾਹੀਦਾ।
ਐਪਲੀਕੇਸ਼ਨ ਦੇ ਪ੍ਰਕਾਸ਼ਕ ਦਾ ਮਤਲਬ ਹੈ ਉਹ ਇਕਾਈ ਜੋ ਤੁਹਾਨੂੰ ਐਪਲੀਕੇਸ਼ਨ ਦਾ ਲਾਇਸੈਂਸ ਦੇ ਰਹੀ ਹੈ, ਜਿਵੇਂ ਕਿ ਸਟੋਰ ਵਿੱਚ ਪਛਾਣਿਆ ਗਿਆ ਹੈ।
ਜੇ ਤੁਸੀਂ ਇਹਨਾਂ ਲਾਇਸੈਂਸ ਦੀਆਂ ਸ਼ਰਤਾਂ ਦਾ ਪਾਲਨ ਕਰਦੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੇ ਹੱਕ ਹਨ।
ਇਹ ਸੀਮਾ ਇਹਨਾਂ ਤੇ ਲਾਗੂ ਹੁੰਦੀ ਹੈ:
ਇਹ ਤਾਂ ਵੀ ਲਾਗੂ ਹੁੰਦਾ ਹੈ ਜੇ:
ਹੇਠਾਂ ਲਿਖੇ ਉਤਪਾਦ, ਐਪਲੀਕੇਸ਼ਨਾਂ ਅਤੇ ਸੇਵਾਵਾਂ Microsoft ਸੇਵਾ ਇਕਰਾਰਨਾਮੇ ਤਹਿਤ ਆਉਂਦੇ ਹਨ, ਪਰ ਹੋ ਸਕਦਾ ਹੈ ਕਿ ਇਹ ਤੁਹਾਡੇ ਬਜ਼ਾਰ ਵਿੱਚ ਉਪਲਬਧ ਨਾ ਹੋਣ।