ਵਿਕਰੀਲਈ MICROSOFT ਦੀਆਂਸ਼ਰਤਾਂ

ਫਰਵਰੀ 2017 ਨੂੰ ਅਪਡੇਟ ਕੀਤਾ

Microsoft ਦੇ ਔਨਲਾਈਨ ਅਤੇ ਰੀਟੇਲ ਸਟੋਰਾਂ 'ਤੇ ਤੁਹਾਡਾ ਸਵਾਗਤ ਹੈ। "ਸਟੋਰ" ਸਾਡੀਆਂ ਔਨਲਾਈਨ ਅਤੇ ਰੀਟੇਲ ਥਾਂਵਾਂ ਨੂੰ ਸੰਦਰਭਿਤ ਕਰਦਾ ਹੈ ਜੋ ਤੁਹਾਨੂੰ ਡਿਵਾਈਸਿਸ, ਗੇਮ ਕਨਸੋਲਾਂ, ਡਿਜਿਟਲ ਤਤਕਰੇ, ਐਪਲੀਕੇਸ਼ਨਾਂ, ਗੇਮਾਂ, ਸੇਵਾਵਾਂ, ਅਤੇ ਹੋਰ ਚੀਜ਼ਾਂ ਸਮੇਤ ਪ੍ਰੌਡਕਟਾਂ ਅਤੇ ਸੇਵਾਵਾਂ ਨੂੰ ਬ੍ਰਾਉਜ਼ ਕਰਨ, ਦੇਖਣ, ਪ੍ਰਾਪਤ ਕਰਨ, ਖਰੀਦਣ ਅਤੇ ਦਰਜਾ ਦੇਣ ਅਤੇ ਸਮੀਖਿਆ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਇਹ ਵਿਕਰੀ ਦੀਆਂ ਸ਼ਰਤਾਂ ("ਵਿਕਰੀ ਦੀਆਂ ਸ਼ਰਤਾਂ") Microsoft ਸਟੋਰ, Office ਸਟੋਰ, Xbox ਸਟੋਰ, Windows ਸਟੋਰ, ਅਤੇ ਹੋਰ Microsoft ਸੇਵਾਵਾਂ ਦੀ ਵਰਤੋਂ ਨੂੰ ਕਵਰ ਕਰਦੀਆਂ ਹਨ, ਜੋ ਇਹਨਾਂ ਵਿਕਰੀ ਦੀਆਂ ਸ਼ਰਤਾਂ (ਸਮੁੱਚੇ ਤੌਰ ਤੇ "ਸਟੋਰ") ਦਾ ਹਵਾਲਾ ਦਿੰਦੀਆਂ ਹਨ। ਸਟੋਰ ਦੇ ਦੁਆਰਾ, Microsoft ਡਾਉਨਲੋਡ ਖੇਤਰਾਂ, ਸੌਫਟਵੇਅਰ, ਸਾਧਨਾਂ ਸਮੇਤ ਵੱਖ-ਵੱਖ ਕਿਸਮ ਦੇ ਸਰੋਤਾਂ ਤੱਕ ਅਤੇ ਸੌਫਟਵੇਅਰ, ਸੇਵਾਵਾਂ ਅਤੇ ਹੋਰ ਸਾਮਾਨ ਬਾਰੇ ਜਾਣਕਾਰੀ (ਸਮੁੱਚੇ ਤੌਰ ਤੇ "ਸੇਵਾਵਾਂ" ਅਤੇ ਸਟੋਰ ਦੇ ਨਾਲ, "ਸਟੋਰ") ਤੱਕ ਐਕਸੈਸ ਪ੍ਰਦਾਨ ਕਰਦਾ ਹੈ। ਸਟੋਰ ਵਿੱਚ ਪੇਸ਼ ਕੀਤੇ ਬਹੁਤ ਸਾਰੇ ਉਤਪਾਦ, ਸੇਵਾਵਾਂ ਅਤੇ ਤਤਕਰਾ Microsoft ਤੋਂ ਅਲਾਵਾ ਐਨਟਿਟੀਆਂ ਦੁਆਰਾ ਪੇਸ਼ ਕੀਤੇ ਤੀਜੀ-ਧਿਰ ਦੇ ਪ੍ਰੌਡਕਟ ਹੁੰਦੇ ਹਨ। ਸਟੋਰਨੂੰਵਰਤਕੇ, ਜਾਂਸਟੋਰਤੋਂਪ੍ਰੌਡਕਟਾਂਅਤੇਸੇਵਾਵਾਂਨੂੰਖਰੀਦਕੇ, ਤੁਸੀਂਵਿਕਰੀਦੀਆਂਇਹਨਾਂਸ਼ਰਤਾਂ, Microsoft ਦੇਗੋਪਨੀਯਤਾਸਟੇਟਮੈਂਟ (ਹੇਠਲੇਸੈਕਸ਼ਨਨਿੱਜੀਜਾਣਕਾਰੀਦੀਗੋਪਨੀਯਤਾਅਤੇਸੁਰੱਖਿਆਨੂੰਦੇਖੋ), ਅਤੇਸਟੋਰਵਿੱਚਮਿਲਣਵਾਲੇਜਾਂਵਿਕਰੀਦੀਆਂਇਹਨਾਂਸ਼ਰਤਾਂਵਿੱਚਹਵਾਲਾਦਿੱਤੇਲਾਗੂਨਿਯਮਾਂਅਤੇਸ਼ਰਤਾਂ, ਪਾਲਿਸੀਆਂਜਾਂਬੇਦਾਅਵਿਆਂ (ਸਮੁੱਚੇਤੌਰਤੇ"ਸਟੋਰਦੀਆਂਪਾਲਿਸੀਆਂ") ਨੂੰਸਵੀਕਾਰਕਰਦੇਅਤੇਸਹਿਮਤਹੁੰਦੇਹੋ। ਅਸੀਂ ਤੁਹਾਨੂੰ ਸਟੋਰ ਦੀਆਂ ਨੀਤੀਆਂ ਨੂੰ ਸਾਵਧਾਨੀ ਨਾਲ ਪੜ੍ਹਨ ਲਈ ਪ੍ਰੇਰਿਤ ਕਰਦੇ ਹਾਂ। ਜੇ ਤੁਸੀਂ ਸਟੋਰ ਦੀਆਂ ਨੀਤੀਆਂ ਦੇ ਨਾਲ ਸਹਿਮਤ ਨਹੀਂ ਹੁੰਦੇ ਹੋ ਤਾਂ ਕਿ ਤੁਸੀਂ ਸਟੋਰ ਜਾਂ ਸੇਵਾਵਾਂ ਨੂੰ ਵਰਤ ਨਹੀਂ ਸਕਦੇ ਹੋ।

ਜੇ ਅਸੀਂ ਤੁਹਾਡੇ ਦੇਸ਼ ਜਾਂ ਖੇਤਰ ਵਿੱਚ ਇੱਕ Microsoft ਰੀਟੇਲ ਸਟੋਰ ਸਥਾਪਿਤ ਕੀਤਾ ਹੈ, ਤਾਂ ਇਸ ਦੀਆਂ ਵੱਖਰੀਆਂ ਜਾਂ ਵਾਧੂ ਪਾਲਿਸੀਆਂ ਹੋ ਸਕਦੀਆਂ ਹਨ। Microsoft ਕਿਸੇ ਵੀ ਸਮੇਂ 'ਤੇ ਨੋਟਿਸ ਦੇ ਬਿਨਾਂ ਕਿਸੇ ਪਾਲਿਸੀਆਂ ਨੂੰ ਅਪਡੇਟ ਜਾਂ ਸੰਸ਼ੋਧਿਤ ਕਰ ਸਕਦਾ ਹੈ।

ਸਟੋਰਦੀਤੁਹਾਡੀਵਰਤੋਂਨਾਲਸਬੰਧਤਨਿਯਮ

1. ਸਦੱਸ ਖਾਤਾ। ਜੇ ਸਟੋਰ ਤੁਹਾਡੇ ਲਈ ਖਾਤਾ ਖੋਲ੍ਹਣ ਦੀ ਲੋੜ ਸਥਾਪਿਤ ਕਰਦਾ ਹੈ, ਤਾਂ ਤੁਹਾਡੇ ਲਈ ਸਾਨੂੰ ਲਾਗੂ ਰਜਿਸਟਰੀਕਰਣ ਫਾਰਮ ਦੁਆਰਾ ਲੋੜੀਂਦੀ ਵਰਤਮਾਨ, ਸੰਪੂਰਣ ਅਤੇ ਸਟੀਕ ਜਾਣਕਾਰੀ ਪ੍ਰਦਾਨ ਕਰਕੇ ਰਜਿਸਟਰੀਕਰਣ ਕਿਰਿਆ ਨੂੰ ਪੂਰਾ ਕਰਨਾ ਲਾਜ਼ਮੀ ਹੈ। ਤੁਹਾਨੂੰ ਖਾਤਾ ਖੋਲ੍ਹਣ ਦੀ ਇੱਕ ਸ਼ਰਤ ਵਜੋਂ ਕਿਸੇ ਸੇਵਾ ਸਮਝੌਤੇ ਜਾਂ ਵਰਤੋਂ ਦੇ ਵੱਖਰੇ ਨਿਯਮਾਂ ਨੂੰ ਸਵੀਕਾਰ ਕਰਨ ਦੀ ਵੀ ਲੋੜ ਹੋ ਸਕਦੀ ਹੈ। ਸਟੋਰ ਨੂੰ ਐਕਸੈਸ ਕਰਨ ਲਈ ਤੁਹਾਡੇ ਵਲੋਂ ਖਾਤੇ ਦੀ ਅਤੇ ਸਟੋਰ ਵਲੋਂ ਤੁਹਾਡੇ ਵਲੋਂ ਪ੍ਰਾਪਤ ਕੀਤੇ ਤਤਕਰੇ ਦੀ ਵਰਤੋਂ Microsoft ਖਾਤੇ ਨੂੰ ਚਲਾ ਰਹੀਆਂ ਸਾਰੀਆਂ ਸ਼ਰਤਾਂ ਦੇ ਅਧੀਨ ਹੈ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ Microsoft ਸੇਵਾਵਾਂ ਦੇ ਸਮਝੌਤੇ ਨੂੰ ਦੇਖੋ। ਤੁਸੀਂ ਆਪਣੀ ਖਾਤਾ ਜਾਣਕਾਰੀ ਅਤੇ ਪਾਸਵਰਡ ਨੂੰ ਗੁਪਤ ਰੱਖਣ ਲਈ ਜ਼ਿੰਮੇਵਾਰ ਹੁੰਦੇ ਹੋ ਅਤੇ ਖਾਤੇ ਦੇ ਤਹਿਤ ਹੋਣ ਵਾਲੀ ਸਾਰੀ ਕਿਰਿਆ ਲਈ ਜ਼ਿੰਮੇਵਾਰ ਹੁੰਦੇ ਹੋ।

2. ਕੋਈ ਗੈਰ-ਕਾਨੂੰਨੀ ਜਾਂ ਪ੍ਰਤਿਬੰਧਤ ਵਰਤੋਂ ਨਹੀਂ। ਸਟੋਰ ਅਤੇ ਸੇਵਾਵਾਂ ਦੀ ਤੁਹਾਡੀ ਵਰਤੋਂ ਦੀ ਇੱਕ ਸ਼ਰਤ ਵਜੋਂ, ਤੁਸੀਂ ਸਾਨੂੰ ਵਾਰੰਟੀ ਦਿੰਦੇ ਹੋ ਕਿ ਤੁਸੀਂ ਸਟੋਰ ਦੀ ਵਰਤੋਂ ਅਜਿਹੇ ਕਿਸੇ ਉਦੇਸ਼ ਲਈ ਨਹੀਂ ਕਰੋਗੇ ਜੋ ਵਰਤੋਂ ਦੇ ਇਹਨਾਂ ਨਿਯਮਾਂ, ਸਟੋਰ ਦੀਆਂ ਪਾਲਿਸੀਆਂ ਜਾਂ ਸਟੋਰ ਦੀ ਤੁਹਾਡੀ ਵਰਤੋਂ ਤੇ ਲਾਗੂ ਹੋਣ ਵਾਲੇ ਕਿਸੇ ਹੋਰ ਨਿਯਮਾਂ ਦੁਆਰਾ ਗੈਰ-ਕਾਨੂੰਨੀ ਜਾ ਪ੍ਰਤਿਬੰਧਤ ਹਨ। ਤੁਸੀਂ ਸਟੋਰ ਨੂੰ ਅਜਿਹੇ ਕਿਸੇ ਤਰੀਕੇ ਵਿੱਚ ਨਹੀਂ ਵਰਤ ਸਕਦੇ ਜੋ ਕਿਸੇ Microsoft ਸਰਵਰ, ਕਿਸੇ Microsoft ਸਰਵਰ ਨਾਲ ਕਨੈਕਟ ਕੀਤੇ ਕਿਸੰ ਨੈਟਵਰਕ ਨੂੰ ਨੁਕਸਾਨ ਪਹੁੰਚਾ ਸਕਦਾ, ਅਯੋਗ ਬਣਾ ਸਕਦਾ, ਇਸ ਉੱਤੇ ਵੱਧ ਭਾਰ ਪਾ ਸਕਦਾ, ਜਾਂ ਵਿਗਾੜ ਸਕਦਾ ਹੋਵੇ, ਜਾਂ ਸਟੋਰ ਦੀ ਕਿਸੇ ਹੋਰ ਧਿਰ ਦੀ ਵਰਤੋਂ ਅਤੇ ਆਨੰਦ ਨਾਲ ਦਖ਼ਲ ਦੇ ਸਕਦਾ ਹੋਵੇ। ਤੁਸੀਂ ਸਟੋਰ, ਹੋਰ ਖਾਤਿਆਂ, ਕੰਮਪਿਊਟਰ ਪ੍ਰਣਾਲੀਆਂ ਜਾਂ ਕਿਸੇ Microsoft ਸਰਵਰ ਜਾਂ ਸਟੋਰ ਨਾਲ ਕਨੈਕਟ ਕੀਤੇ ਨੈਟਵਰਕਾਂ ਤੱਕ ਹੈਕਿੰਗ, ਪਾਸਵਰਡ ਚੋਰੀ ਕਰਨ ਜਾਂ ਕਿਸੇ ਹੋਰ ਤਰੀਕਿਆਂ ਦੁਆਰਾ ਅਣ-ਅਧਿਕਾਰਤ ਐਕਸੈਸ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਹੋ। ਤੁਸੀਂ ਸਟੋਰ ਦੁਆਰਾ ਇਰਾਦਤਨ ਉਪਲਬਧ ਨਾ ਕਰਾਏ ਗਏ ਕਿਸੇ ਤਰੀਕਿਆਂ ਦੁਆਰਾ ਕਿਸੇ ਸਮੱਗਰੀ ਜਾਂ ਜਾਣਕਾਰੀ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਤੁਸੀਂ Microsoft ਸਮੇਤ ਸਟੋਰ ਨੂੰ ਅਜਿਹੇ ਕਿਸੇ ਤਰੀਕੇ ਵਿੱਚ ਨਹੀਂ ਵਰਤ ਸਕਦੇ, ਜੋ ਤੀਜੀ ਧਿਰ ਦੇ ਅਧਿਕਾਰਾਂ ਦਾ ਉਲੰਘਣ ਕਰਦਾ ਹੋਵੇ, ਜਿਸ ਵਿੱਚ ਕਿਸੇ ਵਿਅਕਤੀ ਜਾਂ ਐਨਟਿਟੀ ਨੂੰ ਆਪਣੀ ਇੱਛਾ ਨਾਲ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ। ਤੁਸੀਂ ਸਟੋਰ ਤੋਂ ਪ੍ਰਾਪਤ ਕੀਤੇ ਕਿਸੇ ਪ੍ਰੌਡਕਟਾਂ, ਜਾਣਕਾਰੀ ਜਾਂ ਸੇਵਾਵਾਂ ਨੂੰ ਵਪਾਰਕ ਤੌਰ ਤੇ ਵੰਡ, ਪ੍ਰਕਾਸ਼ਿਤ ਨਹੀਂ ਕਰ ਸਕਦੇ, ਲਾਈਸੰਸ ਨਹੀਂ ਦੇ ਸਕਦੇ, ਜਾਂ ਵੇਚ ਨਹੀਂ ਸਕਦੇ।

3. ਸਮੱਗਰੀਆਂ ਜੋ ਤੁਸੀਂ Microsoft ਨੂੰ ਪ੍ਰਦਾਨ ਕਰਦੇ ਹੋ ਜਾਂ ਸਟੋਰ ਵਿੱਚ ਪੋਸਟ ਕਰਦੇ ਹੋ। Microsoft ਅਜਿਹੀ ਸਮਗੱਰੀ ਦੀ ਮਾਲਕੀ ਦਾ ਦਾਅਵਾ ਨਹੀਂ ਕਰਦਾ ਜੋ ਤੁਸੀਂ Microsoft ਨੂੰ ਪ੍ਰਦਾਨ ਕਰਦੇ ਹੋ (ਫੀਡਬੈਕ, ਰੇਟਿੰਗ, ਸਮੀਖਿਆਵਾਂ ਅਤੇ ਸੁਝਾਵਾਂ ਸਮੇਤ), ਸਟੋਰ ਜਾਂ ਇਸ ਨਾਲ ਜੁੜੀਆਂ Microsoft ਸੇਵਾਵਾਂ ਤੇ ਦੂਜਿਆਂ ਦੁਆਰਾ ਸਮੀਖਿਆ ਲਈ ਪੋਸਟ, ਅਪਲੋਡ, ਇਨਪੁੱਟ ਜਾਂ ਦਰਜ ਕਰਦੇ ਹੋ (ਇਕੱਲੇ-ਇਕੱਲੇ "ਸਬਮਿਸ਼" ਅਤੇ ਸਮੁੱਚੇ ਤੌਰ ਤੇ "ਸਬਮਿਸ਼ਨਾਂ")। ਹਾਲਾਂਕਿ, ਤੁਸੀਂ Microsoft ਨੂੰ ਕਿਸੇ ਮੀਡੀਆ ਵਿੱਚ ਆਪਣੇ ਨਾਮ ਸਮੇਤ ਆਪਣੇ ਸਬਮਿਸ਼ਨ ਨੂੰ ਵਰਤਣ, ਸੁਧਾਰਨ, ਅਪਨਾਉਣ, ਦੁਬਾਰਾ ਪੇਸ਼ ਕਰਨ, ਇੱਥੋਂ ਡੈਰੀਵੇਟਿਵ ਤਿਆਰ ਕਰਨ, ਆਪਣੇ ਸਬਮਿਸ਼ਨ ਦਾ ਅਨੁਵਾਦ, ਸੰਪਾਦਿਤ ਕਰਨ, ਪੂਰਾ ਕਰਨਾ, ਵੰਡਣ, ਅਤੇ ਡਿਸਪਲੇ ਕਰਨ ਲਈ ਰੋਏਲਟੀ ਤੋਂ ਮੁਕਤ, ਸਥਾਈ, ਮਨਸੂਖ ਨਾ ਹੋਣ ਯੋਗ, ਵਿਸ਼ਵਵਿਆਪੀ, ਗੈਰ-ਨਵੇਕਲਾ ਅਤੇ ਅੱਗੇ ਲਾਈਸੰਸ ਦੇਣ ਯੋਗ ਅਧਿਕਾਰ ਦਿੰਦੇ ਹੋ। ਜੇ ਤੁਸੀਂ ਸਟੋਰ ਦੇ ਅਜਿਹੇ ਖੇਤਰਾਂ ਵਿੱਚ ਆਪਣੇ ਸਬਮਿਸ਼ਨ ਨੂੰ ਪ੍ਰਕਾਸ਼ਿਤ ਕਰਦੇ ਹੋ, ਜਿੱਥੇ ਇਹ ਪਾਬੰਦੀਆਂ ਦੇ ਬਿਨਾਂ ਵਿਆਪਕ ਤੌਰ ਤੇ ਔਨਲਾਈਨ ਉਪਲਬਧ ਹੋਵੇ, ਤੁਹਾਡਾ ਸਬਮਿਸ਼ਨ ਅਜਿਹੇ ਪ੍ਰਦਰਸ਼ਨਾਂ ਜਾਂ ਸਮੱਗਰੀਆਂ ਵਿੱਚ ਨਜ਼ਰ ਆ ਸਕਦਾ ਹੈ ਜੋ ਸਟੋਰ, ਅਤੇ/ਜਾਂ ਸਟੋਰ ਵਿੱਚ ਪੇਸ਼ ਕੀਤੇ ਉਤਪਾਦਾਂ, ਸੇਵਾਵਾਂ ਅਤੇ ਤਤਕਰੇ ਨੂੰ ਵਧਾਵਾ ਦਿੰਦਾ ਹੈ। ਤੁਸੀਂ ਵਾਰੰਟੀ ਦਿੰਦੇ ਅਤੇ ਪੇਸ਼ਕਾਰੀ ਕਰਦੇ ਹੋ ਕਿ ਤੁਹਾਡੇ ਕੋਲ ਆਪਣੇ ਪ੍ਰਦਾਨ ਕੀਤੇ ਜਾਂਦੇ ਕਿਸੇ ਸਬਮਿਸ਼ਨ ਨੂੰ ਕਰਨ ਲਈ ਅਤੇ Microsoft ਨੂੰ ਇਹ ਅਧਿਕਾਰ ਪ੍ਰਵਾਨ ਕਰਨ ਲਈ ਜ਼ਰੂਰੀ ਸਾਰੇ ਅਧਿਕਾਰ ਹੁੰਦੇ ਹਨ (ਅਤੇ ਹੋਣਗੇ)।

ਤੁਹਾਡੇ ਸਬਮਿਸ਼ਨ ਦੀ ਵਰਤੋਂ ਦੇ ਸਬੰਧ ਵਿੱਚ ਕੋਈ ਮੁਆਵਜ਼ਾ ਅਦਾ ਨਹੀਂ ਕੀਤਾ ਜਾਵੇਗਾ। Microsoft ਉੱਤੇ ਕੋਈ ਸਬਮਿਸ਼ਨ ਪੋਸਟ ਕਰਨ ਜਾਂ ਵਰਤਣ ਦੀ ਕੋਈ ਬੰਦਸ਼ ਨਹੀਂ ਹੈ ਅਤੇ Microsoft ਆਪਣੀ ਇੱਕਮਾਤਰ ਇੱਛਾ ਤੇ ਕਿਸੇ ਸਮੇਂ ਕਿਸੇ ਸਬਮਿਸ਼ਨ ਨੂੰ ਹਟਾ ਸਕਦਾ ਹੈ। Microsoft ਤੁਹਾਡੇ ਸਬਮਿਸ਼ਨਾਂ ਜਾਂ ਦੂਜਿਆਂ ਦੁਆਰਾ ਸਟੋਰ ਨੂੰ ਵਰਤ ਕੇ ਸਮੱਗਰੀ ਨੂੰ ਪੋਸਟ, ਅਪਲੋਡ, ਇਨਪੁੱਟ ਜਾਂ ਦਰਜ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਅਤੇ ਕਿਸੇ ਜਵਾਬਦੇਹੀ ਦੀ ਕਲਪਨਾ ਨਹੀਂ ਕਰਦਾ।

ਜੇਕਰ ਤੁਸੀਂ ਕਿਸੇ ਸਟੋਰ ਵਿੱਚ ਕਿਸੇ ਐਪਲੀਕੇਸ਼ਨ ਦੀ ਰੇਟਿੰਗ ਜਾਂ ਸਮੀਖਿਆ ਕਰਦੇ ਹੋ, ਤਾਂ ਤੁਹਾਨੂੰ Microsoft ਤੋਂ ਇੱਕ ਈਮੇਲ ਪ੍ਰਾਪਤ ਹੋ ਸਕਦੀ ਹੈ, ਜਿਸ ਵਿੱਚ ਉਸ ਐਪਲੀਕੇਸ਼ਨ ਦੇ ਪ੍ਰਕਾਸ਼ਕ ਤੋਂ ਤਤਕਰਾ ਸ਼ਾਮਲ ਹੁੰਦਾ ਹੈ।

4. ਤੀਜੀ-ਧਿਰ ਦੀਆਂ ਵੈਬਸਾਈਟਾਂ ਨੂੰ ਲਿੰਕ ਕਰਦਾ ਹੈ। ਸਟੋਰ ਵਿੱਚ ਤੀਜੀ-ਧਿਰ ਦੀਆਂ ਵੈਬਸਾਈਟਾਂ ਦੇ ਲਿੰਕ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨਾਲ ਤੁਸੀਂ ਸਟੋਰ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਹੋ। ਲਿੰਕ ਕੀਤੀਆਂ ਇਹ ਸਾਈਟਾਂ Microsoft ਦੇ ਨਿਯੰਤ੍ਰਣ ਤਹਿਤ ਹੁੰਦੀਆਂ ਹਨ ਅਤੇ Microsoft ਲਿੰਕ ਕੀਤੀ ਕਿਸੇ ਸਾਈਟ ਦੇ ਤਤਕਰਿਆਂ ਲਈ ਜਾਂ ਲਿੰਕ ਕੀਤੀ ਕਿਸੇ ਸਾਈਟ ਵਿੱਚ ਸ਼ਾਮਲ ਕਿਸੇ ਲਿੰਕ ਲਈ ਜ਼ਿੰਮੇਵਾਰ ਨਹੀਂ ਹੁੰਦਾ ਹੈ। Microsoft ਇਹਨਾਂ ਲਿੰਕਾਂ ਨੂੰ ਤੁਹਾਨੂੰ ਸਿਰਫ਼ ਇੱਕ ਸਹੂਲਤ ਦੇ ਤੌਰ ਤੇ ਪ੍ਰਦਾਨ ਕਰ ਰਿਹਾ ਹੈ, ਅਤੇ, ਕਿਸੇ ਲਿੰਕ ਨੂੰ ਸ਼ਾਮਲ ਕਰਨ ਦਾ ਅਰਥ Microsoft ਦੁਆਰਾ ਸਾਈਟ ਦਾ ਪਿਠਾਂਕਣ ਕਰਨਾ ਨਹੀਂ ਹੁੰਦਾ। ਤੀਜੀ-ਧਿਰ ਦੀ ਵੈਬਸਾਈਟ ਦੀ ਤੁਹਾਡੀ ਵਰਤੋਂ ਉਸ ਤੀਜੀ ਧਿਰ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋ ਸਕਦੀ ਹੈ।

ਤੁਹਾਡੇਲਈਪ੍ਰੌਡਕਟਅਤੇਸੇਵਾਵਾਂਦੀਵਿਕਰੀਨਾਲਸਬੰਧਤਸ਼ਰਤਾਂ

5. ਭੂਗੋਲਿਕ ਤੌਰ 'ਤੇ ਉਪਲਬਧਤਾ। ਤੁਹਾਡੇ ਖੇਤਰ ਜਾਂ ਡਿਵਾਈਸ ਉੱਤੇ ਨਿਰਭਰ ਕਰਕੇ ਉਪਲਬਧ ਪ੍ਰੌਡਕਟ ਅਤੇ ਸੇਵਾਵਾਂ ਵੱਖ-ਵੱਖ ਹੋ ਸਕਦੀਆਂ ਹਨ। ਇਸ ਦੇ ਅਤਿਰਿਕਤ, ਸਾਡੀਆਂ ਸ਼ਿੱਪਿੰਗ ਪਾਲਿਸੀਆਂ ਵਿੱਚ ਤੈਅ ਕੀਤੇ ਮੁਤਾਬਕ ਇਸ ਉੱਤੇ ਸੀਮਾਵਾਂ ਹੋ ਸਕਦੀਆਂ ਹਨ ਕਿ ਅਸੀਂ ਪ੍ਰੌਡਕਟਾਂ ਨੂੰ ਕਿੱਥੇ ਸ਼ਿੱਪ ਕਰ ਸਕਦੇ ਹਾਂ। ਆਪਣੀ ਖਰੀਦਾਰੀ ਨੂੰ ਪੂਰਾ ਕਰਨ ਲਈ, ਤੁਹਾਨੂੰ ਸਟੋਰ ਦੇ ਉਸ ਦੇਸ਼ ਜਾਂ ਖੇਤਰ ਦੇ ਅੰਦਰ ਇੱਕ ਵੈਧ ਬਿਲਿੰਗ ਅਤੇ ਸ਼ਿੱਪਿੰਗ ਪਤਾ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ, ਜਿੱਥੇ ਤੁਸੀਂ ਖਰੀਦਾਰੀ ਕਰ ਰਹੇ ਹੋ।

6. ਸਿਰਫ਼ ਅੰਤ ਵਾਲੇ ਉਪਭੋਗਤਾ। ਸਟੋਰ ਤੋਂ ਪ੍ਰੌਡਕਟਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਤੁਸੀਂ ਲਾਜ਼ਮੀ ਤੌਰ ਤੇ ਅੰਤ ਵਾਲੇ ਉਪਭੋਗਤਾ ਹੋਣੇ ਚਾਹੀਦੇ ਹੋ। ਅੱਗੇ ਵਿਕਰੀ ਕਰਨ ਵਾਲੇ ਖਰੀਦਣ ਦੇ ਯੋਗ ਨਹੀਂ ਹੁੰਦੇ ਹਨ।

7. ਨਿਰਯਾਤ ਸੀਮਾਵਾਂ। ਸਟੋਰ ਤੋਂ ਖਰੀਦੇ ਪ੍ਰੌਡਕਟਾਂ ਅਤੇ ਸੇਵਾਵਾਂ ਕਸਟਮ ਅਤੇ ਨਿਰਯਾਤ ਨਿਯੰਤ੍ਰਣ ਕਾਨੂੰਨਾਂ ਅਤੇ ਅਧਿਨਿਯਮਾਂ ਦੇ ਅਧੀਨ ਹੋ ਸਕਦੇ ਹਨ। ਤੁਸੀਂ ਸਾਰੇ ਲਾਗੂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨੂੰਨਾਂ ਅਤੇ ਅਧਿਨਿਯਮਾਂ ਦਾ ਅਨੁਪਾਲਣ ਕਰਨ ਲਈ ਸਹਿਮਤ ਹੁੰਦੇ ਹੋ।

8. ਬਿੱਲਿੰਗ। Microsoft ਨੂੰ ਇੱਕ ਭੁਗਤਾਨ ਵਿਧੀ ਪ੍ਰਦਾਨ ਕਰਕੇ, ਤੁਸੀਂ: (i) ਪੇਸ਼ਕਾਰੀ ਕਰਦੇ ਹੋ ਕਿ ਤੁਸੀਂ ਆਪਣੀ ਪ੍ਰਦਾਨ ਕੀਤੀ ਭੁਗਤਾਨ ਵਿਧੀ ਨੂੰ ਵਰਤਣ ਲਈ ਅਧਿਕਾਰ-ਪ੍ਰਾਪਤ ਹੋ ਅਤੇ ਤੁਹਾਡੀ ਪ੍ਰਦਾਨ ਕੀਤੀ ਕੋਈ ਭੁਗਤਾਨ ਜਾਣਕਾਰੀ ਸੱਚੀ ਅਤੇ ਸਟੀਕ ਹੈ; (ii) Microsoft ਨੂੰ ਤੁਹਾਡੀ ਭੁਗਤਾਨ ਵਿਧੀ ਵਰਤਦਿਆਂ ਤੁਹਾਨੂੰ ਕਿਸੇ ਪ੍ਰੌਡਕਤਾਂ, ਸੇਵਾਵਾਂ ਜਾਂ ਉਪਲਬਧ ਤਤਕਰੇ ਲਈ ਖਰਚਾ ਪਾਉਣ ਦਾ ਅਧਿਕਾਰ ਦਿੰਦੇ ਹੋ; ਅਤੇ (iii) Microsoft ਨੂੰ ਅਧਿਕਾਰ ਦਿੰਦੇ ਹੋ ਕਿ ਤੁਹਾਨੂੰ ਸਟੋਰ ਦੇ ਕਿਸੇ ਭੁਗਤਾਨ ਕੀਤੇ ਫੀਚਰ ਲਈ ਖਰਚਾ ਪਾਏ ਜਿਸ ਨੂੰ ਤੁਸੀਂ ਸਾਈਨ ਅੱਪ ਕਰਨ ਜਾਂ ਵਰਤਣ ਲਈ ਚੁਣਦੇ ਹੋ। ਤੁਸੀਂ ਆਪਣਾ ਖਾਤਾ ਅਤੇ ਹੋਰ ਜਾਣਕਾਰੀ, ਜਿਸ ਵਿੱਚ ਤੁਹਾਡਾ ਈਮੇਲ ਪਤਾ ਅਤੇ ਕਰੈਡਿਟ ਕਾਰਡ ਨੰਬਰ ਅਤੇ ਮਿਆਦ ਸਮਾਪਤ ਹੋਣ ਦੀਆਂ ਮਿਤੀਆਂ ਸ਼ਾਮਲ ਹਨ, ਨੂੰ ਤੁਰੰਤ ਅਪਡੇਟ ਕਰਨ ਲਈ ਸਹਿਮਤੀ ਦਿੰਦੇ ਹੋ, ਤਾਂ ਕਿ ਅਸੀਂ ਤੁਹਾਡੇ ਲੈਣ-ਦੇਣ ਪੂਰੇ ਕਰ ਸਕੀਏ ਅਤੇ ਲੋੜ ਪੈਣ 'ਤੇ ਤੁਹਾਡੇ ਲੈਣ-ਦੇਣ ਦੇ ਸੰਬੰਧ ਵਿੱਚ ਤੁਹਾਨੂੰ ਸੰਪਰਕ ਕਰ ਸਕੀਏ। ਅਸੀਂ ਤੁਹਾਨੂੰ (a) ਅਗਾਊਂ ਹੀ; (b) ਖਰੀਦਾਰੀ ਦੇ ਸਮੇਂ ਤੇ; (c) ਖਰੀਦਾਰੀ ਤੋਂ ਥੋੜ੍ਹੀ ਦੇਰ ਬਾਅਦ; ਜਾਂ (d) ਸਬਸਕ੍ਰਿਪਸ਼ਨਾਂ ਲਈ ਆਵਰਤੀ ਆਧਾਰ ਉੱਤੇ ਬਿੱਲ ਭੇਜ ਸਕਦੇ ਹਾਂ। ਨਾਲ ਹੀ, ਅਸੀਂ ਤੁਹਾਨੂੰ ਤੁਹਾਡੇ ਵਲੋਂ ਮਨਜ਼ੂਰ ਕੀਤੀ ਰਕਮ ਤੱਕ ਖਰਚਾ ਪਾ ਸਕਦੇ ਹਾਂ, ਅਤੇ ਅਸੀਂ ਤੁਹਾਨੂੰ ਅਗਾਊਂ ਵਿੱਚ ਅਤੇ ਤੁਹਾਡੇ ਸਬਸਕ੍ਰਿਪਸ਼ਨ ਦੇ ਨਿਯਮਾਂ ਮੁਤਾਬਕ ਆਵਰਤੀ ਸਬਸਕ੍ਰਿਪਸ਼ਨਾਂ ਲਈ ਖਰਚਾ ਪਾਈ ਜਾਣ ਵਾਲੀ ਰਕਮ ਵਿੱਚ ਕਿਸੇ ਬਦਲਾਵ ਦੀ ਖ਼ਬਰ ਦੇ ਦਿਆਂਗੇ। ਅਸੀਂ ਉਸੇ ਸਮੇਂ ਤੇ ਤੁਹਾਡੀਆਂ ਇੱਕ ਤੋਂ ਵੱਧ ਪੂਰਵਲੀਆਂ ਬਿੱਲਿੰਗ ਮਿਆਦਾਂ ਲਈ, ਪਹਿਲਾਂ ਤੋਂ ਪ੍ਰੋਸੈਸ ਨਾ ਕੀਤੀਆਂ ਗਈਆਂ ਰਕਮਾਂ ਲਈ ਤੁਹਾਨੂੰ ਬਿੱਲ ਭੇਜ ਸਕਦੇ ਹਾਂ। ਹੇਠਾਂ ਸਵੈਚਲਿਤ ਰੀਨਿਉਅਲ ਸੈਕਸ਼ਨ ਦੇਖੋ।

ਜੇਕਰ ਤੁਸੀਂ ਕਿਸੇ ਟ੍ਰਾਇਲ-ਮਿਆਦ ਪੇਸ਼ਕਸ਼ ਵਿੱਚ ਭਾਗ ਲੈ ਰਹੇ ਹੋ, ਤਾਂ ਤੁਹਾਨੂੰ ਨਵੇਂ ਪੈਣ ਵਾਲੇ ਖਰਚਿਆਂ ਤੋਂ ਬਚਣ ਲਈ ਟ੍ਰਾਇਲ ਮਿਆਦ ਦੇ ਅੰਤ ਤੱਕ ਸੇਵਾ ਨੂੰ ਲਾਜ਼ਮੀ ਤੌਰ ਤੇ ਰੱਦ ਕਰਨਾ ਚਾਹੀਦਾ ਹੈ, ਜਦੋਂ ਤੱਕ ਅਸੀਂ ਤੁਹਾਨੂੰ ਕੋਈ ਹੋਰ ਸੂਚਨਾ ਨਹੀਂ ਦਿੰਦੇ। ਜੇਕਰ ਤੁਸੀਂ ਟ੍ਰਾਇਲ ਮਿਆਦ ਦੇ ਅੰਤ ਤੇ ਸੇਵਾ ਨੂੰ ਰੱਦ ਨਹੀਂ ਕਰਦੇ ਹੋ, ਤਾਂ ਤੁਸੀਂ ਸਾਨੂੰ ਉਤਪਾਦ ਜਾਂ ਸੇਵਾ ਲਈ ਆਪਣੀ ਭੁਗਤਾਨ ਵਿਧੀ ਤੇ ਖਰਚਾ ਪਾਉਣ ਦਾ ਅਧਿਕਾਰ ਦਿੰਦੇ ਹੋ।

9. ਆਵਰਤੀ ਭੁਗਤਾਨ। ਜਦੋਂ ਤੁਸੀਂ ਸਬਸਕ੍ਰਿਪਸ਼ਨ ਆਧਾਰ ਉੱਤੇ (ਉਦਾਹਰਣ ਲਈ, ਹਰ ਹਫਤੇ, ਹਰ ਮਹੀਨੇ, ਹਰ 3 ਮਹੀਨਿਆਂ ਬਾਅਦ, ਜਾਂ ਹਰ ਸਾਲ (ਲਾਗੂ ਹੋਣ ਵਜੋਂ) ਉਤਪਾਦਾਂ, ਸੇਵਾਵਾਂ ਜਾਂ ਤਤਕਰੇ ਨੂੰ ਖਰੀਦਦੇ ਹੋ, ਤਾਂ ਤੁਸੀਂ ਹਾਮੀ ਭਰਦੇ ਅਤੇ ਸਹਿਮਤ ਹੁੰਦੇ ਹੋ ਕਿ ਤੁਸੀਂ ਆਵਰਤੀ ਭੁਗਤਾਨਾਂ ਲਈ ਅਧਿਕਾਰ ਦੇ ਰਹੇ ਹੋ, ਅਤੇ Microsoft ਨੂੰ ਉਸ ਵਿਧੀ ਦੁਆਰਾ ਭੁਗਤਾਨ ਕੀਤੇ ਜਾਣੇ ਚਾਹੀਦੇ ਹਨ ਜੋ ਤੁਸੀਂ ਆਪਣੇ ਚੁਣੇ ਆਵਰਤੀ ਅੰਤਰਾਲਾਂ ਤੇ ਆਪ ਚੁਣਿਆ ਹੈ, ਜਦੋਂ ਤੱਕ ਸਬਸਕ੍ਰਿਪਸ਼ਨ ਤੁਹਾਡੇ ਜਾਂ Microsoft ਦੁਆਰਾ ਜਾਂ ਇਸ ਦੇ ਨਿਯਮਾਂ ਦੇ ਮੁਤਾਬਕ ਵੈਸੇ ਹੀ ਸਮਾਪਤ ਕੀਤੀ ਗਈ ਹੈ। ਆਵਰਤੀ ਭੁਗਤਾਨਾਂ ਦਾ ਅਧਿਕਾਰ ਦੇ ਕੇ, ਤੁਸੀਂ Microsoft ਨੂੰ ਅਜਿਹੇ ਭੁਗਤਾਨਾਂ ਨੂੰ ਜਾਂ ਤਾਂ ਇਲੈਕਟ੍ਰੋਨਿਕ ਡੈਬਿਟ ਜਾਂ ਫੰਡ ਟ੍ਰਾਂਸਫਰਾਂ ਦੁਆਰਾ, ਜਾਂ ਫੇਰ ਤੁਹਾਡੇ ਮਨੋਨੀਤ ਕੀਤੇ ਖਾਤੇ ਤੋਂ ਇਲੈਕਟ੍ਰੋਨਿਕ ਡ੍ਰਾਫਟਾਂ ਵਜੋਂ (ਆਟੋਮੇਟਿਡ ਕਲਿਅਰਿੰਗ ਹਾਊਸ ਜਾਂ ਸਮਾਨ ਭੁਗਤਾਨਾਂ ਦੇ ਮਾਮਲੇ ਵਿੱਚ), ਜਾਂ ਤੁਹਾਡੇ ਮਨੋਨੀਤ ਖਾਤੇ ਲਈ ਖਰਚਿਆਂ ਵਜੋਂ (ਕਰੈਡਿਟ ਕਾਰਡ ਜਾਂ ਸਮਾਨ ਭੁਗਤਾਨਾਂ ਦੇ ਮਾਮਲੇ ਵਿੱਚ) (ਸਮੁੱਚੇ ਤੌਰ ਤੇ, "ਇਲੈਕਟ੍ਰੋਨਿਕ ਭੁਗਤਾਨ)" ਪ੍ਰੋਸੈਸ ਕਰਨ ਦਾ ਅਧਿਕਾਰ ਦੇ ਰਹੇ ਹੋ। ਸਬਸਕ੍ਰਿਪਸ਼ਨ ਫੀਸਾਂ ਆਮ ਤੌਰ 'ਤੇ ਲਾਗੂ ਸਬਸਕ੍ਰਿਪਸ਼ਨ ਮਿਆਦ ਲਈ ਅਗਾਊਂ ਹੀ ਬਿੱਲਡ ਜਾਂ ਲੈ ਲਈਆਂ ਜਾਂਦੀਆਂ ਹਨ। ਜੇ ਕੋਈ ਰਕਮ ਭੁਗਤਾਨ ਕੀਤੇ ਬਿਨਾਂ ਵਾਪਿਸ ਆਉਂਦੀ ਹੈ ਜਾਂ ਜੇ ਕੋਈ ਕਰੈਡਿਟ ਕਾਰਡ ਜਾਂ ਸਮਾਨ ਲੈਣ-ਦੇਣ ਅਸਵੀਕਾਰ ਕੀਤਾ ਜਾਂ ਮਨਾ ਕੀਤਾ ਜਾਂਦਾ ਹੈ ਤਾਂ Microsoft ਜਾਂ ਇਸ ਦੇ ਸੇਵਾ ਪ੍ਰਦਾਤੇ ਲਾਗੂ ਹੁੰਦੀ ਕਿਸੇ ਵਾਪਸੀ ਦੀ ਆਇਟਮ, ਨਾਮਨਜ਼ੂਰੀ ਜਾਂ ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੇ ਮੁਤਾਬਕ ਹੋਰ ਫੀਸਾਂ ਨੂੰ ਇਕੱਤਰ ਕਰਨ ਦਾ ਹੱਕ ਰਾਖਵਾਂ ਰੱਖਦੇ ਹਨ।

10. ਪ੍ਰੌਡਕਟ ਦੀ ਉਪਲਬਧੀ ਅਤੇ ਮਾਤਰਾ ਅਤੇ ਆਰਡਰ ਦੀਆਂ ਸੀਮਾਵਾਂ। ਪ੍ਰੌਡਕਟ ਦੀਆਂ ਕੀਮਤਾਂ ਅਤੇ ਉਪਲਬਧੀ ਕਿਸੇ ਵੀ ਸਮੇਂ ਤੇ ਅਤੇ ਕਿਸੇ ਨੋਟਿਸ ਤੋਂ ਬਿਨਾਂ ਬਦਲ ਸਕਦੇ ਹਨ। Microsoft ਅਜਿਹੀਆਂ ਮਾਤਰਾਵਾਂ ਉੱਤੇ ਸੀਮਾਵਾਂ ਲਗਾ ਸਕਦਾ ਹੈ ਜੋ ਪ੍ਰਤੀ ਆਰਡਰ, ਪ੍ਰਤੀ ਖਾਤਾ, ਪ੍ਰਤੀ ਕਰੈਡਿਟ ਕਾਰਡ, ਪ੍ਰਤੀ ਵਿਅਕਤੀ, ਜਾਂ ਪ੍ਰਤੀ ਘਰ ਖਰੀਦੀਆਂ ਜਾ ਸਕਦੀਆਂ ਹਨ। ਜੇ ਤੁਹਾਡੇ ਵਲੋਂ ਆਰਡਰ ਕੀਤੇ ਉਤਪਾਦ ਜਾਂ ਸੇਵਾਵਾਂ ਉਪਲਬਧ ਨਹੀਂ ਹੁੰਦੇ ਹਨ ਤਾਂ ਅਸੀਂ ਤੁਹਾਨੂੰ ਕੋਈ ਵਿਕਲਪਕ ਪ੍ਰੌਡਕਟ ਪੇਸ਼ ਕਰਨ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ। ਜੇ ਤੁਸੀਂ ਵਿਕਲਪਕ ਪ੍ਰੌਡਕਟ ਨੂੰ ਖਰੀਦਣ ਦੀ ਚੋਣ ਨਹੀਂ ਕਰਦੇ ਹੋ ਤਾਂ ਅਸੀਂ ਤੁਹਾਡੇ ਆਰਡਰ ਨੂੰ ਰੱਦ ਕਰ ਦਿਆਂਗੇ।

Microsoft ਕਿਸੇ ਵੀ ਸਮੇਂ ਤੇ ਤੁਹਾਡੇ ਵਲੋਂ ਆਰਡਰ ਲਈ ਭੁਗਤਾਨ ਕੀਤੇ ਕਿਸੇ ਪੈਸਿਆਂ ਨੂੰ ਵਾਪਿਸ ਕਰਦਿਆਂ ਕਿਸੇ ਆਰਡਰ ਨੂੰ ਮਨਾ ਜਾਂ ਅਸਵੀਕਾਰ ਕਰ ਸਕਦਾ ਹੈ, ਜਿਸ ਦੇ ਕਾਰਣਾਂ ਵਿੱਚ ਇਹ ਸ਼ਾਮਲ ਹੈ ਪਰ ਇਹਨਾਂ ਤੱਕ ਸੀਮਿਤ ਨਹੀਂ, ਜੇ ਤੁਸੀਂ ਆਰਡਰ ਦੇ ਸਮੇਂ ਤੇ ਦੱਸੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ, ਜੇ ਤੁਹਾਡਾ ਭੁਗਤਾਨ ਪ੍ਰੋਸੈਸ ਨਹੀਂ ਕੀਤਾ ਜਾ ਸਕਦਾ, ਜੇ ਆਰਡਰ ਕੀਤੇ ਪ੍ਰੌਡਕਟ ਜਾਂ ਸੇਵਾਵਾਂ ਉਪਲਬਧ ਨਹੀਂ ਹਨ, ਜਾਂ ਮੁੱਲ-ਸਬੰਧੀ ਜਾਂ ਕੋਈ ਹੋਰ ਤਰੁੱਟੀਆਂ ਹਨ। ਮੁੱਲ-ਸਬੰਧੀ ਜਾਂ ਹੋਰ ਤਰੁੱਟੀਆਂ ਦੀ ਸੂਰਤ ਵਿੱਚ, ਅਸੀਂ ਆਪਣੇ ਵਿਵੇਕ ਉੱਤੇ ਜਾਂ ਤਾਂ (a) ਤੁਹਾਡੇ ਆਰਡਰ ਜਾਂ ਖਰੀਦ ਨੂੰ ਰੱਦ ਕਰਨ ਦਾ ਜਾਂ (b) ਹਿਦਾਇਤਾਂ ਲਈ ਤੁਹਾਡੇ ਨਾਲ ਸੰਪਰਕ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਰੱਦ ਕਰਨ ਦੀ ਸੂਰਤ ਵਿੱਚ, ਸਬੰਧਤ ਤਤਕਰੇ ਤੱਕ ਤੁਹਾਡੀ ਐਕਸੈਸ ਅਯੋਗ ਬਣਾ ਦਿੱਤੀ ਜਾਵੇਗੀ।

ਅਸੀਂ ਕਿਸੇ ਵੀ ਕਾਰਣ ਲਈ ਤੁਹਾਡੇ ਖਾਤੇ ਨਾਲ ਜੁੜੇ ਤਤਕਰੇ ਤੱਕ ਐਕਸੈਸ ਨੂੰ ਅਯੋਗ ਬਣਾ ਸਕਦੇ ਹਾਂ। ਅਸੀਂ ਤੁਹਾਡੇ ਡਿਵਾਈਸ ਉੱਤੇ ਗੇਮਾਂ, ਐਪਲੀਕੇਸ਼ਨਾਂ, ਤਤਕਰੇ, ਜਾਂ ਸੇਵਾਵਾਂ ਨੂੰ ਹਟਾ ਜਾ ਅਯੋਗ ਵੀ ਬਣਾ ਸਕਦੇ ਹਾਂ, ਤਾਂ ਜੋ ਸਟੋਰ ਜਾਂ ਸੰਭਾਵੀ ਤੌਰ ਤੇ ਪ੍ਰਭਾਵਿਤ ਧਿਰਾਂ ਨੂੰ ਬਚਾਇਆ ਜਾ ਸਕੇ। ਕੁਝ ਤਤਕਰਾ ਅਤੇ ਐਪਲੀਕੇਸ਼ਨਾਂ ਸਮੇਂ ਸਮੇਂ 'ਤੇ ਉਪਲਬਧ ਨਹੀਂ ਹੋ ਸਕਦੀਆਂ ਜਾਂ ਸੀਮਿਤ ਸਮੇਂ ਲਈ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਉਪਲਬਧੀ ਖੇਤਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤਰ੍ਹਾਂ, ਜੇ ਤੁਸੀਂ ਆਪਣੇ ਖਾਤੇ ਜਾਂ ਡਿਵਾਈਸ ਨੂੰ ਕਿਸੇ ਹੋਰ ਖੇਤਰ ਤੇ ਬਦਲਦੇ ਹੋ, ਤਾਂ ਤੁਸੀਂ ਤਤਕਰੇ ਜਾਂ ਐਪਲੀਕੇਸ਼ਨਾਂ ਨੂੰ ਦੁਬਾਰਾ ਡਾਉਨਲੋਡ ਕਰਨ ਜਾਂ ਤੁਹਾਡੇ ਖਰੀਦੇ ਕੁਝ ਤਤਕਰੇ ਨੂੰ ਦੁਬਾਰਾ ਸਟ੍ਰੀਮ ਕਰਨ ਦੇ ਯੋਗ ਨਹੀਂ ਹੋ ਸਕਦੇ ਹੋ; ਤੁਹਾਨੂੰ ਅਜਿਹੇ ਤਤਕਰੇ ਜਾਂ ਐਪਲੀਕੇਸ਼ਨਾਂ ਨੂੰ ਦੁਬਾਰਾ ਖਰੀਦਣ ਦੀ ਲੋੜ ਪੈ ਸਕਦੀ ਹੈ ਜਿਸ ਲਈ ਤੁਸੀਂ ਆਪਣੇ ਪਿਛਲੇ ਇਲਾਕੇ ਵਿੱਚ ਭੁਗਤਾਨ ਕੀਤਾ ਹੈ। ਲਾਗੂ ਕਾਨੂੰਨ ਦੁਆਰਾ ਲੋੜੀਂਦੀ ਹੱਦ ਨੂੰ ਛੱਡ ਕੇ, ਸਾਡੀ ਆਪਣੇ ਖਰੀਦੇ ਕਿਸੇ ਤਤਕਰੇ ਜਾਂ ਐਪਲੀਕੇਸ਼ਨ ਦੇ ਦੁਬਾਰਾ ਡਾਉਨਲੋਡ ਕਰਨ ਜਾਂ ਥਾਂ ਬਦਲੀ ਪ੍ਰਦਾਨ ਕਰਨ ਦੀ ਕੋਈ ਜਵਾਬਦੇਹੀ ਨਹੀਂ ਹੁੰਦੀ ਹੈ।

11. ਅਪਡੇਟ। ਜੇ ਲਾਗੂ ਹੋਵੇ, Microsoft ਸਵੈਚਾਲਿਤ ਢੰਗ ਨਾਲ ਤੁਹਾਡੇ ਐਪਲੀਕੇਸ਼ਨਾਂ ਲਈ ਅਪਡੇਟਾਂ ਨੂੰ ਚੈਕ ਕਰੇਗਾ ਅਤੇ ਉਹਨਾਂ ਨੂੰ ਡਾਉਨਲੋਡ ਕਰੇਗਾ, ਭਾਵੇਂ ਤੁਸੀਂ ਸਬੰਧਤ ਸਟੋਰ ਵਿੱਚ ਸਾਈਨ-ਇਨ ਨਾ ਕੀਤਾ ਹੋਵੇ। ਜੇ ਤੁਸੀਂ ਸਟੋਰ ਐਪਸ ਲਈ ਸਵੈਚਾਲਿਤ ਅਪਡੇਟਾਂ ਪ੍ਰਾਪਤ ਨਹੀਂ ਕਰਨ ਨੂੰ ਪਹਿਲ ਦਿੰਦੇ ਹੋ, ਤਾਂ ਤੁਸੀਂ ਆਪਣੀਆਂ ਸੈਟਿੰਗਾਂ ਨੂੰ ਬਦਲ ਸਕਦੇ ਹੋ। ਹਾਲਾਂਕਿ, ਕੁਝ Office ਸਟੋਰ ਐਪਸ ਜੋ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਔਨਲਾਈਨ ਹੋਸਟ ਕੀਤੀਆਂ ਗਈਆਂ ਹਨ, ਨੂੰ ਐਪ ਡੈਵਲਪਰ ਦੁਆਰਾ ਕਿਸੇ ਵੀ ਸਮੇਂ ਅਪਡੇਟ ਕੀਤਾ ਜਾ ਸਕਦਾ ਹੈ ਅਤੇ ਅਪਡੇਟ ਕਰਨ ਲਈ ਸ਼ਾਇਦ ਤੁਹਾਡੀ ਇਜਾਜ਼ਤ ਦੀ ਲੋੜ ਨਾ ਪਵੇ।

12. ਸੌਫਟਵੇਅਰ ਦੇ ਲਾਈਸੰਸ ਅਤੇ ਵਰਤੋਂ ਦੇ ਅਧਿਕਾਰ। ਸੌਫਟਵੇਅਰ ਅਤੇ ਸਟੋਰ ਦੇ ਦੁਆਰਾ ਉਪਲਬਧ ਕਰਾਏ ਹੋਰ ਡਿਜਿਟਲ ਤਤਕਰੇ ਦਾ ਤੁਹਾਨੂੰ ਲਾਈਸੰਸ ਦਿੱਤਾ ਜਾਂਦਾ ਹੈ, ਵੇਚਿਆ ਨਹੀਂ ਜਾਂਦਾ। ਸਟੋਰ ਤੋਂ ਸਿੱਧਾ ਡਾਉਨਲੋਡ ਕੀਤੇ ਐਪਲੀਕੇਸ਼ਨ ਸਟੈਂਡਰਡ ਐਪਲੀਕੇਸ਼ਨ ਲਾਈਸੰਸ ਟਰਮਸ ("SALT") ਦੇ ਅਧੀਨ ਹਨ, ਜੋ [https://go.microsoft.com/fwlink/p/?linkid=838610&clcid=0x0446] ਤੇ ਉਪਲਬਧ ਹੁੰਦੇ ਹਨ, ਜਦੋਂ ਤੱਕ ਐਪਲੀਕੇਸ਼ਨ ਦੇ ਨਾਲ ਵੱਖ-ਵੱਖ ਲਾਈਸੰਸ ਨਿਯਮ ਪ੍ਰਦਾਨ ਨਹੀਂ ਕੀਤੇ ਜਾਂਦੇ। (Office ਸਟੋਰ ਤੋਂ ਡਾਉਨਲੋਡ ਕੀਤੇ ਐਪਲੀਕੇਸ਼ਨ SALT ਦੁਆਰਾ ਨਿਯੰਤ੍ਰਿਤ ਨਹੀਂ ਹੁੰਦੇ ਹਨ ਅਤੇ ਵੱਖਰੇ ਲਾਈਸੰਸ ਨਿਯਮ ਹੁੰਦੇ ਹਨ।) ਸਟੋਰ ਦੁਆਰਾ ਪ੍ਰਾਪਤ ਐਪਸ, ਗੇਮਾਂ ਅਤੇ ਹੋਰ ਡਿਜਿਟਲ ਤਤਕਰਾ https://go.microsoft.com/fwlink/p/?LinkId=723143 ਤੇ ਸਥਿਤ ਉਪਯੋਗ ਨਿਯਮਾਂ ਦੇ ਅਧੀਨ ਹੁੰਦੇ ਹਨ। ਤੁਸੀਂ ਇਸ ਗੱਲ ਨੂੰ ਸਮਝਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਇਸ ਡਿਜਿਟਲ ਸਮਾਨ ਦੇ ਸੰਬੰਧ ਵਿੱਚ ਤੁਹਾਡੇ ਅਧਿਕਾਰ ਵਿਕਰੀ ਦੇ ਇਹਨਾਂ ਨਿਯਮਾਂ, ਛਾਪ ਅਧਿਕਾਰ ਕਾਨੂੰਨ ਅਤੇ ਉੱਪਰ ਹਵਾਲਾ ਦਿੱਤੇ ਉਪਯੋਗ ਨਿਯਮਾਂ ਦੁਆਰਾ ਸੀਮਿਤ ਕੀਤੇ ਗਏ ਹਨ। Microsoft ਰੀਟੇਲ ਸਟੋਰ ਵਿਖੇ ਖਰੀਦੇ ਸੌਫਟਵੇਅਰ ਲਾਈਸੰਸ, ਲਾਈਸੰਸ ਸਮਝੌਤਿਆਂ ਦੇ ਅਧੀਨ ਹੁੰਦੇ ਹਨ ਜੋ ਸੌਫਟਵੇਅਰ ਦੇ ਨਾਲ ਆਉਂਦੇ ਹਨ, ਅਤੇ ਤੁਹਾਨੂੰ ਸੌਫਟਵੇਅਰ ਨੂੰ ਸਥਾਪਿਤ ਕਰਨ ਵੇਲੇ ਲਾਈਸੰਸ ਸਮਝੌਤੇ ਨਾਲ ਸਹਿਮਤ ਹੋਣ ਦੀ ਲੋੜ ਹੋਵੇਗੀ। ਸੌਫਟਵੇਅਰ ਜਾਂ ਵਪਾਰਕ ਸਾਮਾਨ ਨੂੰ ਸਬੰਧਤ ਲਾਈਸੰਸ ਨਿਯਮਾਂ, ਉਪਯੋਗ ਨਿਯਮਾਂ ਅਤੇ ਲਾਗੂ ਕਾਨੂੰਨ ਦੇ ਮੁਤਾਬਕ ਦੁਬਾਰਾ ਪੇਸ਼ ਜਾਂ ਦੁਬਾਰਾ ਵਿਤਰਨ ਨਾ ਕੀਤੇ ਜਾਣ ਦੀ ਸਪਸ਼ਟਤਾ ਨਾਲ ਮਨਾਹੀ ਹੈ ਅਤੇ ਇਸਦੇ ਨਤੀਜੇ ਵਜੋਂ ਗੰਭੀਰ ਨਾਗਰਿਕ ਅਤੇ ਅਪਰਾਧਕ ਪੈਨਲਟੀਆਂ ਹੋ ਸਕਦੀਆਂ ਹਨ। ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਦੁਆਰਾ ਵੱਧ ਤੋਂ ਵੱਧ ਹੱਦ ਤੱਕ ਸਜ਼ਾ ਦਾ ਜੋਖਮ ਹੁੰਦਾ ਹੈ।

ਕਿਰਪਾ ਕਰਕੇ MICROSOFT ਰੀਟੇਲ ਸਟੋਰ ਨਾਲ ਸੰਪਰਕ ਕਰੋ (ਜਿਵੇਂ ਹੇਠਾਂ ਨੋਟਿਸਾਂ ਅਤੇ ਸੰਚਾਰ ਸੈਕਸ਼ਨ ਵਿੱਚ ਵਰਣਨ ਕੀਤਾ ਗਿਆ ਹੈ) ਜੇ ਤੁਸੀਂ ਬਿਨਾਂ ਕਿਸੇ ਲਾਗਤ ਦੇ, ਆਪਣੇ ਵਲੋਂ ਕਿਸੇ ਸੌਫਟਵੇਅਰ ਪੈਕੇਜਿੰਗ ਨੂੰ ਖੋਲ੍ਹਣ ਤੋਂ ਪਹਿਲੇ ਬਾਕਸਡ ਸੌਫਟਵੇਅਰ ਲਈ ਲਾਗੂ ਹੁੰਦੇ ਸਮਝੌਤੇ ਦੀ ਇੱਕ ਪ੍ਰਤੀਲਿਪੀ ਲੈਣਾ ਚਾਹੁੰਦੇ ਹੋ।

ਹੋਰ ਨਿਯਮ ਅਤੇ ਸ਼ਰਤਾਂ। ਸੌਫਟਵੇਅਰ ਅਤੇ ਡਾਉਨਲੋਡ ਹੋਣ ਯੋਗ ਹੋਰ ਉਤਪਾਦਾਂ ਦੇ ਅਤਿਰਿਕਤ, ਸਟੋਰ ਵਿੱਚ ਖਰੀਦਾਰੀ ਜਾਂ ਟ੍ਰਾਅਲ ਲਈ ਉਪਲਬਧ ਹੋਰ ਉਤਪਾਦ ਅਤੇ ਸੇਵਾਵਾਂ ਵੀ ਤੁਹਾਨੂੰ ਵੱਖਰੇ ਅੰਤਲੇ ਉਪਭੋਗਤਾ ਲਾਈਸੰਸ ਸਮਝੌਤਿਆਂ, ਵਰਤੋਂ ਦੇ ਨਿਯਮਾਂ, ਜਾਂ ਹੋਰ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਪੇਸ਼ ਕੀਤੇ ਜਾ ਸਕਦੇ ਹਨ। ਜੇ ਤੁਸੀਂ ਉਹਨਾਂ ਪ੍ਰੌਡਕਟਾਂ ਨੂੰ ਖਰੀਦਦੇ ਜਾਂ ਵਰਤਦੇ ਹੋ, ਤਾਂ ਤੁਹਾਨੂੰ ਖਰੀਦਾਰੀ, ਸਥਾਪਨਾ, ਜਾਂ ਵਰਤੋਂ ਦੀ ਇੱਕ ਸ਼ਰਤ ਵਜੋਂ ਉਹਨਾਂ ਨਿਯਮਾਂ ਨੂੰ ਸਵੀਕਾਰ ਕਰਨ ਦੀ ਲੋੜ ਵੀ ਹੋ ਸਕਦੀ ਹੈ।

ਤੁਹਾਡੀ ਸਹੂਲਤ ਲਈ, MICROSOFT ਸਟੋਰ ਜਾਂ ਸੇਵਾਵਾਂ ਦੇ ਹਿੱਸੇ ਵਜੋਂ ਜਾਂ ਆਪਣੇ ਸੌਫਟਵੇਅਰ ਜਾਂ ਵਪਾਰਕ ਸਾਮਾਨ ਵਿੱਚ, ਅਜਿਹੇ ਸਾਧਨਾਂ ਅਤੇ ਉਪਯੋਗਿਤਾਵਾਂ ਨੂੰ ਵਰਤਣ ਅਤੇ/ਜਾਂ ਡਾਉਨਲੋਡ ਕਰਨ ਲਈ ਉਪਲਬਧ ਕਰਾ ਸਕਦਾ ਹੈ ਜੋ ਵੇਚੇ ਗਏ ਉਤਪਾਦ ਜਾਂ ਸੇਵਾਵਾਂ ਦਾ ਹਿੱਸਾ ਨਹੀਂ ਹਨ। ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਸੀਮਾ ਤੱਕ, MICROSOFT ਨਤੀਜਿਆਂ ਦੀ ਸਟੀਕਤਾ ਜਾਂ ਅਜਿਹੇ ਕਿਸੇ ਸਾਧਨਾਂ ਜਾਂ ਉਪਯੋਗਿਤਾਵਾਂ ਤੋਂ ਆਉਟਪੁਟ ਦੇ ਸਬੰਧ ਵਿੱਚ, ਕੋਈ ਪੇਸ਼ਕਾਰੀਆਂ, ਵਾਰੰਟੀਆਂ ਜਾਂ ਆਸ਼ਵਾਸਨ ਨਹੀਂ ਦਿੰਦਾ।

ਕਿਰਪਾ ਕਰਕੇ ਸਟੋਰ ਦੁਆਰਾ ਉਪਲਬਧ ਸਾਧਨਾਂ ਅਤੇ ਉਪਯੋਗਿਤਾਵਾਂ ਨੂੰ ਵਰਤਦਿਆਂ, ਜਾਂ ਸੌਫਟਵੇਅਰ ਜਾਂ ਵਪਾਰਕ ਸਾਮਾਨ ਵਿੱਚ ਦੂਜਿਆਂ ਦੇ ਬੌਧਿਕ ਸੰਪੱਤੀ ਅਧਿਕਾਰਾਂ ਦਾ ਸਨਮਾਨ ਕਰੋ।

13. ਸੌਫਟਵੇਅਰ ਅਤੇ ਤਤਕਰੇ ਦੇ ਡਾਉਨਲੋਡਾਂ ਲਈ ਕੋਡ। ਕੁਝ ਸੌਫਟਵੇਅਰ ਅਤੇ ਤਤਕਰੇ ਨੂੰ ਤੁਹਾਨੂੰ ਤੁਹਾਡੀ ਖਰੀਦਾਰੀ ਨਾਲ ਸਬੰਧਤ ਤੁਹਾਡੇ Microsoft ਖਾਤੇ ਵਿੱਚ ਇੱਕ ਡਾਉਨਲੋਡ ਲਿੰਕ ਉਪਲਬਧ ਕਰਾ ਕੇ ਤੁਹਾਨੂੰ ਪ੍ਰਦਾਨ ਕੀਤਾ ਜਾਂਦਾ ਹੈ। ਹੇਠਾਂ ਪੈਰਾਗ੍ਰਾਫ ਦੇ ਅਧੀਨ, ਅਸੀਂ ਅਕਸਰ ਡਾਉਨਲੋਡ ਲਿੰਕ ਅਤੇ ਇਹਨਾਂ ਖਰੀਦਾਰੀਆਂ ਲਈ ਸਬੰਧਤ ਡਿਜਿਟਲ ਕੁੰਜੀ ਨੂੰ ਤੁਹਾਡੇ Microsoft ਖਾਤੇ ਵਿੱਚ ਖਰੀਦਾਰੀ ਮਿਤੀ ਤੋਂ ਬਾਅਦ 3 ਸਾਲਾਂ ਲਈ ਸਟੋਰ ਕਰਦੇ ਹਾਂ, ਪਰ ਇਹਨਾਂ ਨੂੰ ਸਮੇਂ ਦੀ ਕਿਸੇ ਵਿਸ਼ੇਸ਼ ਮਿਆਦ ਲਈ ਸਟੋਰ ਕਰਨ ਦਾ ਵਾਇਦਾ ਨਹੀਂ ਕਰਦੇ। ਡਾਉਨਲੋਡ ਲਿੰਕ ਪ੍ਰਦਾਨ ਕਰਕੇ ਡਿਲੀਵਰ ਕੀਤੇ ਸਬਸਕ੍ਰਿਪਸ਼ਨ ਪ੍ਰੌਡਕਟਾਂ ਲਈ, ਵੱਖਰੇ ਨਿਯਮ ਅਤੇ ਸਟੋਰੇਜ ਅਧਿਕਾਰ ਲਾਗੂ ਹੋ ਸਕਦੇ ਹਨ, ਜਿਹਨਾਂ ਦੀ ਤੁਸੀਂ ਆਪਣੇ ਸਬਸਕ੍ਰਿਪਸ਼ਨ ਦੇ ਸਮੇਂ ਤੇ ਸਮੀਖਿਆ ਕਰਨ ਯੋਗ ਹੋਵੋਗੇ ਅਤੇ ਇਹਨਾਂ ਨਾਲ ਸਹਿਮਤ ਹੋਵੋਗੇ।

ਤੁਸੀਂ ਸਹਿਮਤ ਹੁੰਦੇ ਹੋ ਕਿ ਅਸੀਂ ਕਿਸੇ ਵੀ ਸਮੇਂ ਤੇ ਆਪਣੇ ਡਿਜਿਟਲ ਕੁੰਜੀ ਸਟੋਰੇਜ ਪ੍ਰੋਗਰਾਮ ਨੂੰ ਰੱਦ ਜਾਂ ਸੰਸ਼ੋਧਿਤ ਕਰ ਸਕਦੇ ਹਾਂ। ਤੁਸੀਂ ਇਸ ਲਈ ਵੀ ਸਹਿਮਤ ਹੁੰਦੇ ਹੋ ਕਿ ਅਸੀਂ ਉਦਾਹਰਣ ਦੇ ਤਰੀਕੇ ਵਜੋਂ, ਉਤਪਾਦ ਸਹਿਯੋਗ ਜੀਵਨ ਚੱਕਰ ਦੇ ਅੰਤ ਤੇ ਕਿਸੇ ਸਮੇਂ ਤੇ ਅਤੇ ਕਿਸੇ ਵੀ ਕਾਰਣ ਲਈ ਇੱਕ ਜਾਂ ਵੱਧ ਉਤਪਾਦਾਂ ਲਈ ਕੁੰਜੀਆਂ ਨੂੰ ਸਟੋਰ ਕਰਨ ਦੇ ਸਮਰਥਨ ਨੂੰ ਰੋਕ ਸਕਦੇ ਹਾਂ, ਜਿਸ ਤੋਂ ਬਾਅਦ ਤੁਹਾਡੀ ਹੋਰ ਦੇਰ ਤੱਕ ਡਾਉਨਲੋਡ ਲਿੰਕ ਜਾਂ ਡਿਜਿਟਲ ਕੁੰਜੀ ਤੱਕ ਐਕਸੈਸ ਨਹੀਂ ਹੋਵੇਗੀ। ਜੇ ਅਸੀਂ ਆਪਣੇ ਪ੍ਰੋਗਰਾਮ ਨੂੰ ਇਸ ਤਰ੍ਹਾਂ ਰੱਦ ਕਰਦੇ ਜਾਂ ਸੁਧਾਰਦੇ ਹਾਂ ਕਿ ਤੁਹਾਡੀ ਹੁਣ ਆਪਣੇ ਖਾਤੇ ਵਿੱਚ ਡਾਉਨਲੋਡ ਲਿੰਕ ਜਾਂ ਡਿਜਿਟਲ ਕੁੰਜੀ(ਆਂ) ਤੱਕ ਐਕਸੈਸ ਨਹੀਂ ਹੁੰਦੀ ਹੈ, ਤਾਂ ਅਸੀਂ ਸਬੰਧਤ Microsoft ਖਾਤੇ ਲਈ ਸੰਪਰਕ ਜਾਣਕਾਰੀ ਵਰਤਦਿਆਂ ਤੁਹਾਨੂੰ ਘੱਟੋ-ਘੱਟ 90 ਦਿਨਾਂ ਦਾ ਅਗਾਊਂ ਨੋਟਿਸ ਦਿਆਂਗੇ।

14. ਮੁੱਲ। ਜੇ ਤੁਹਾਡੇ ਦੇਸ਼ ਜਾਂ ਖੇਤਰ ਵਿੱਚ ਸਾਡਾ Microsoft ਰੀਟੇਲ ਸਟੋਰ ਹੁੰਦਾ ਹੈ, ਤਾਂ ਉੱਥੇ ਪੇਸ਼ ਕੀਤੀ ਪ੍ਰੌਡਕਟ ਚੋਣ ਅਤੇ ਪਰਚਾਰ ਔਨਲਾਈਨ ਸਟੋਰ ਉੱਤਲੇ ਪ੍ਰੌਡਕਟ ਚੋਣ ਅਤੇ ਪਰਚਾਰਾਂ ਤੋਂ ਵੱਖਰੇ ਹੋ ਸਕਦੇ ਹਨ। ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਹੱਦ ਤੱਕ, Microsoft ਇਹ ਗਾਰੰਟੀ ਨਹੀਂ ਦਿੰਦਾ ਕਿ ਔਨਲਾਈਨ ਪੇਸ਼ ਕੀਤੇ ਮੁੱਲ, ਪ੍ਰੌਡਕਟ ਜਾਂ ਪਰਚਾਰ Microsoft ਰੀਟੇਲ ਸਟੋਰ ਤੇ ਵੀ ਉਪਲਬਧ ਹੋਣਗੇ ਜਾਂ ਪਾਰਿਤ ਕੀਤੇ ਜਾਣਗੇ ਜਾਂ ਇਸ ਦੇ ਉਲਟ ਹੋਵੇਗਾ।

ਸਟੋਰ ਕੀਮਤ ਦੇ ਮਿਲਣ ਦੀ ਗਾਰੰਟੀ ਨਹੀਂ ਦਿੰਦਾ। ਅਸੀਂ ਸਮਾਨ ਆਇਟਮਾਂ ਲਈ ਹੋਰ ਰੀਟੇਲਰਾਂ ਦੁਆਰਾ ਪੇਸ਼ ਕੀਤੀ ਵਿਗਿਆਪਨ ਕੀਮਤ ਨੂੰ ਨਹੀਂ ਮਿਲਾਵਾਂਗੇ।

ਅਸੀਂ ਕੁਝ ਉਤਪਾਦਾਂ ਦੇ ਉਪਲਬਧ ਹੋਣ ਦੀ ਮਿਤੀ ਤੋਂ ਪਹਿਲੇ ਉਹਨਾਂ ਨੂੰ ਪਹਿਲਾਂ ਆਰਡਰ ਕਰਨ ਦਾ ਵਿਕਲਪ ਪੇਸ਼ ਕਰ ਸਕਦੇ ਹਾਂ। ਆਰਡਰ ਕਰਨ ਦੀਆਂ ਪਾਲਿਸੀਆਂ ਬਾਰੇ ਹੋਰ ਜਾਣਨ ਲਈ, ਸਾਡੀਆਂ ਪਹਿਲਾ ਕਿਰਪਾ ਕਰਕੇ ਸਾਡਾ ਪ੍ਰੀ-ਆਰਡਰ ਪੰਨੇ https://go.microsoft.com/fwlink/p/?linkid=834935&clcid=0x0446 ਦੇਖੋ।

ਜਦੋਂ ਤੱਕ ਕੁਝ ਹੋਰ ਨਾ ਦੱਸਿਆ ਜਾਵੇ, ਸਟੋਰ ਵਿੱਚ ਦਿਖਾਈਆਂ ਕੀਮਤਾਂ ਵਿੱਚ ਟੈਕਸ ਜਾਂ ਖਰਚੇ ("ਟੈਕਸ") ਸ਼ਾਮਲ ਨਹੀਂ ਹੁੰਦੇ ਜੋ ਤੁਹਾਡੀ ਖਰੀਦਾਰੀ ਲਈ ਲਾਗੂ ਹੋ ਸਕਦੇ ਹਨ। ਸਟੋਰ ਵਿੱਚ ਦਿਖਾਈਆਂ ਕੀਮਤਾਂ ਵਿੱਚ ਡਿਲੀਵਰੀ ਲਾਗਤਾਂ ਵੀ ਸ਼ਾਮਲ ਨਹੀਂ ਹੁੰਦੀਆਂ। ਟੈਕਸ ਅਤੇ ਡਿਲੀਵਰੀ ਲਾਗਤਾਂ (ਲਾਗੂ ਹੋਣ ਵਜੋਂ) ਤੁਹਾਡੀ ਖਰੀਦਾਰੀ ਦੀ ਰਕਮ ਵਿੱਚ ਜੋੜੀਆਂ ਜਾਣਗੀਆਂ ਅਤੇ ਚੈਕ-ਆਉਟ ਪੰਨੇ ਉੱਤੇ ਦਿਖਾਈਆਂ ਜਾਣਗੀਆਂ। ਤੁਸੀਂ ਅਜਿਹੇ ਟੈਕਸਾਂ ਅਤੇ ਲਾਗਤਾਂ ਦਾ ਭੁਗਤਾਨ ਕਰਨ ਲਈ ਇੱਕਮਾਤਰ ਤੌਰ ਤੇ ਜਿੰਮੇਵਾਰ ਹੁੰਦੇ ਹੋ।

ਤੁਹਾਡੇ ਸਥਾਨ ਦੇ ਆਧਾਰ 'ਤੇ, ਕੁਝ ਲੈਣ-ਦੇਣ ਕਰਨ ਵਾਸਤੇ ਵਿਦੇਸ਼ੀ ਮੁਦਰਾ ਰੂਪਾਂਤਰ ਜਾਂ ਕਿਸੇ ਹੋਰ ਦੇਸ਼ ਵਿੱਚ ਪ੍ਰਕਿਰਿਆ ਕਰਨ ਦੀ ਲੋੜ ਪੈ ਸਕਦੀ ਹੈ। ਜਦੋਂ ਤੁਸੀਂ ਡੈਬਿਟ ਜਾਂ ਕਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਬੈਂਕ ਉਹਨਾਂ ਸੇਵਾਵਾਂ ਲਈ ਤੁਹਾਡੇ ਤੋਂ ਵਾਧੂ ਫੀਸ ਲੈ ਸਕਦਾ ਹੈ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਬੈਂਕ ਨੂੰ ਸੰਪਰਕ ਕਰੋ।

15. ਸਵੈਚਲਿਤ ਨਵੀਨੀਕਰਨ ਚੋਣ। ਬਸ਼ਰਤੇ ਕਿ ਸਵੈਚਲਿਤ ਨਵੀਨੀਕਰਨ ਦੀ ਤੁਹਾਡੇ ਦੇਸ਼, ਖੇਤਰ, ਪ੍ਰਾਂਤ/ਰਾਜ ਖੇਤਰ, ਜਾਂ ਪ੍ਰਦੇਸ਼ ਵਿੱਚ ਇਜਾਜ਼ਤ ਦਿੱਤੀ ਜਾਂਦੀ ਹੈ, ਤੁਸੀਂ ਨਿਸ਼ਚਿਤ ਸੇਵਾ ਮਿਆਦ ਦੇ ਅੰਤ ਤੇ ਉਤਪਾਦਾਂ ਜਾਂ ਸੇਵਾਵਾਂ ਦਾ ਸਵੈਚਲਿਤ ਨਵੀਨੀਕਰਨ ਕਰਨਾ ਚੁਣ ਸਕਦੇ ਹੋ। ਜੇ ਤੁਸੀਂ ਆਪਣੇ ਪ੍ਰੌਡਕਟ ਜਾਂ ਸੇਵਾ ਦਾ ਸਵੈਚਲਿਤ ਨਵੀਨੀਕਰਨ ਕਰਨਾ ਚੁਣਿਆ ਹੈ, ਤਾਂ ਅਸੀਂ ਵਰਤਮਾਨ ਸੇਵਾ ਮਿਆਦ ਦੀ ਸਮਾਪਤੀ 'ਤੇ ਉਤਪਾਦ ਜਾਂ ਸੇਵਾ ਦਾ ਆਪਣੇ-ਆਪ ਨਵੀਨੀਕਰਨ ਕਰ ਸਕਦੇ ਹਾਂ ਅਤੇ ਤੁਹਾਨੂੰ ਨਵੀਨੀਕਰਨ ਅਵਧੀ ਲਈ ਵਰਤਮਾਨ ਕੀਮਤ ਦਾ ਖਰਚਾ ਪਾ ਸਕਦੇ ਹਾਂ, ਜਦੋਂ ਤੱਕ ਤੁਸੀਂ ਹੇਠਾਂ ਵਰਣਨ ਕੀਤੇ ਅਨੁਸਾਰ ਉਤਪਾਦ ਜਾਂ ਸੇਵਾ ਨੂੰ ਰੱਦ ਕਰਨਾ ਨਹੀਂ ਚੁਣਿਆ ਹੈ। ਅਸੀਂ ਨਵੀਨੀਕਰਨ ਲਈ ਤੁਹਾਡੀ ਚੁਣੀ ਭੁਗਤਾਨ ਵਿਧੀ ਦਾ ਬਿੱਲ ਭੇਜਾਂਗੇ, ਭਾਵੇਂ ਇਹ ਨਵੀਨੀਕਰਨ ਦੀ ਮਿਤੀ ਨੂੰ ਫਾਈਲ ਉੱਤੇ ਸੀ ਜਾਂ ਮਗਰੋਂ ਪ੍ਰਦਾਨ ਕੀਤਾ ਗਿਆ ਸੀ। ਤੁਸੀਂ ਨਵੀਨੀਕਰਨ ਮਿਤੀ ਤੋਂ ਪਹਿਲੇ ਪ੍ਰੌਡਕਟਾਂ ਜਾਂ ਸੇਵਾਵਾਂ ਨੂੰ ਰੱਦ ਕਰ ਸਕਦੇ ਹੋ। ਨਵਿਆਉਣ ਲਈ ਬਿਲ ਕੀਤੇ ਜਾਣ ਤੋਂ ਬਚਣ ਲਈ ਤੁਹਾਨੂੰ ਸੇਵਾਵਾਂ ਨੂੰ ਨਵਿਆਉਣ ਦੀ ਮਿਤੀ ਤੋਂ ਪਹਿਲਾਂ ਰੱਦ ਜ਼ਰੂਰ ਕਰ ਦੇਣਾ ਚਾਹੀਦਾ ਹੈ।

16. ਵਾਪਸੀ ਪਾਲਿਸੀ। ਅਸੀਂ ਖਰੀਦਾਰੀ ਜਾਂ ਡਾਉਨਲੋਡ ਦੀ ਮਿਤੀ ਤੋਂ 14 ਦਿਨਾਂ ਲਈ ਯੋਗ ਉਤਪਾਦਾਂ ਦੀ ਵਾਪਸੀਆਂ ਅਤੇ ਐਕਸਚੇਂਜ ਨੂੰ ਸਵੀਕਾਰ ਕਰਾਂਗੇ, ਜਿਵੇਂ ਲਾਗੂ ਹੋਵੇ। ਯੋਗ ਉਤਪਾਦਾਂ ਨੂੰ ਬੱਸ ਨਵੀਂ ਹਾਲਤ ਵਾਂਗ ਅਤੇ ਇਸ ਦੇ ਅਸਲੀ ਪੈਕਟ ਵਿੱਚ ਸਾਰੇ ਹਿੱਸਿਆਂ, ਅੰਸ਼ਾਂ, ਹਿਦਾਇਤ ਮੈਨੁਅਲਾਂ ਅਤੇ ਸ਼ੁਰੂ ਵਿੱਚ ਅੰਦਰ ਪਾਏ ਗਏ ਕਾਗਜ਼ਾਂ ਦੇ ਨਾਲ ਵਾਪਿਸ ਕਰ ਦਿਓ। ਇਹ ਵਾਪਸੀ ਪਾਲਿਸੀ ਉਹਨਾਂ ਕਿਸੇ ਵੀ ਕਾਨੂੰਨੀ ਹੱਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ, ਜੋ ਤੁਹਾਡੀ ਖਰੀਦਾਰੀ ਲਈ ਲਾਗੂ ਹੋ ਸਕਦੇ ਹਨ।

ਪੈਕ ਕੀਤੇ ਸੌਫਟਵੇਅਰ ਅਤੇ ਗੇਮਾਂ ਨੂੰ ਉਹਨਾਂ ਦੀ ਸਬੂਤੀ ਸੀਲ ਦੇ ਨਾਲ ਵਾਪਿਸ ਕਰਨਾ ਲਾਜ਼ਮੀ ਹੈ ਅਤੇ ਸਾਰੇ ਮੀਡੀਆ ਅਤੇ ਉਤਪਾਦ ਕੁੰਜੀਆਂ ਨੂੰ ਸ਼ਾਮਲ ਕਰਨਾ ਲਾਜ਼ਮੀ ਹੈ। ਸੀਮਿਤ ਅਪਵਾਦ ਦੇ ਤੌਰ ਤੇ, ਸੌਫਟਵੇਅਰ ਅਤੇ ਖੋਲ੍ਹੇ ਗਏ ਗੇਮ ਪੈਕੇਜ ਵਾਪਸੀ ਮਿਆਦ ਦੇ ਦੌਰਾਨ ਵਾਪਿਸ ਕੀਤੇ ਜਾ ਸਕਦੇ ਹਨ ਜੇ ਤੁਸੀਂ ਲਾਈਸੰਸ ਸਮਝੌਤੇ ਨਾਲ ਸਹਿਮਤ ਨਹੀਂ ਹੁੰਦੇ ਹੋ, ਪਰ ਸਿਰਫ਼ ਉਦੋਂ ਜੇ ਤੁਸੀਂ ਕਿਸੇ ਪ੍ਰਤੀਲਿਪੀਆਂ ਨੂੰ ਬਣਾਉਂਦੇ ਜਾਂ ਵਰਤਦੇ ਨਹੀਂ ਹੋ।

ਕੁਝ ਆਇਟਮਾਂ ਵਾਪਸੀ ਲਈ ਯੋਗ ਨਹੀਂ ਬਣਦੀਆਂ ਹਨ; ਜਦੋਂ ਤੱਕ ਕਾਨੂੰਨ ਦੁਆਰਾ ਜਾਂ ਕਿਸੇ ਵਿਸ਼ੇਸ਼ ਉਤਪਾਦ ਪੇਸ਼ਕਸ਼ ਦੁਆਰਾ ਪ੍ਰਦਾਨ ਨਹੀਂ ਕੀਤਾ ਜਾਂਦਾ, ਇਸ ਕਿਸਮ ਦੇ ਉਤਪਾਦਾਂ ਦੀਆਂ ਸਾਰੀਆਂ ਖਰੀਦਾਰੀਆਂ ਅੰਤਿਮ ਹੁੰਦੀਆਂ ਹਨ ਅਤੇ ਰੀਫੰਡ ਨਹੀਂ ਕੀਤੀਆਂ ਜਾ ਸਕਦੀਆਂ:

ਡਿਜਿਟਲ ਐਪਸ, ਗੇਮਾਂ, ਇਨ-ਐਪ ਤਤਕਰਾ ਅਤੇ ਸਬਸਕ੍ਰਿਪਸ਼ਨਾਂ, ਸੰਗੀਤ, ਫਿਲਮਾਂ, TV ਸ਼ੋਅ, ਅਤੇ ਇਸ ਨਾਲ ਜੁੜਿਆ ਤਤਕਰਾ;

ਗਿਫਟ ਕਾਰਡਜ਼ ਅਤੇ ਸੇਵਾ/ਸਬਸਕ੍ਰਿਪਸ਼ਨ ਕਾਰਡ (ਉਦਾਹਰਣ ਲਈ, Skype, Xbox Live, Groove Music Pass);

ਜਿਹੜੇ ਉਤਪਾਦ ਨਿੱਜੀ ਜਾਂ ਅਨੁਕੂਲ ਬਣਾਏ ਗਏ ਹਨ;

ਖਾਸ ਆਰਡਰ ਦੇ ਉਤਪਾਦ, ਜੇ ਸਟੋਰ ਦੀ ਪਰਚਾਰਕ ਪੇਸ਼ਕਸ਼ਾਂ ਦਾ ਹਿੱਸਾ ਨਹੀਂ ਹਨ;

ਰੈਂਡਮ ਐਕਸੈਸ ਮੈਮੋਰੀ ("RAM") ਦੇ ਉਤਪਾਦ;

ਜਿਹੜੀਆਂ ਸੇਵਾਵਾਂ ਪੂਰੀਆਂ ਕੀਤੀਆਂ ਜਾਂ ਵਰਤੀਆਂ ਗਈਆਂ ਹਨ; ਅਤੇ

ਕਲੀਰੈਂਸ ਜਾਂ ਅਜਿਹੀਆਂ ਆਇਟਮਾਂ ਜਿਹਨਾਂ ਨੂੰ "ਅੰਤਿਮ ਵਿਕਰੀ" ਜਾਂ "ਵਾਪਸੀ ਨਾ ਹੋਣ ਯੋਗ" ਵਜੋਂ ਦੱਸਿਆ ਗਿਆ ਹੈ।

ਜਦੋਂ ਤੁਸੀਂ ਕੋਈ ਯੋਗ ਵਾਪਸੀ ਕਰਦੇ ਹੋ, ਤਾਂ ਅਸੀਂ ਪੂਰੀ ਰਕਮ ਤੋਂ ਅਸਲੀ ਸ਼ਿੱਪਿੰਗ ਅਤੇ ਰੱਖ-ਰਖਾਅ ਖਰਚਿਆਂ (ਜੇ ਕੋਈ ਹਨ) ਨੂੰ ਘਟਾ ਕੇ ਬਾਕੀ ਰਕਮ ਕਰੈਡਿਟ ਕਰ ਦਿਆਂਗੇ, ਅਤੇ ਤੁਸੀਂ ਉਚੇਚੇ ਤੌਰ ਤੇ ਲਗਭਗ 3-5 ਕਾਰੋਬਾਰੀ ਦਿਨਾਂ ਵਿੱਚ ਆਪਣਾ ਰੀਫੰਡ ਪ੍ਰਾਪਤ ਕਰੋਗੇ। ਕੋਈ ਵੀ ਰੀਫੰਡ ਸਮਾਨ ਖਾਤੇ ਤੇ ਲਾਗੂ ਕੀਤੇ ਜਾਣਗੇ, ਅਤੇ ਸਮਾਨ ਭੁਗਤਾਨ ਵਿਧੀ ਨੂੰ ਵਰਤਦਿਆਂ, ਆਰਡਰ ਕਰਨ ਲਈ ਵਰਤੇ ਜਾਣਗੇ (ਜਦੋਂ ਤੱਕ ਤੁਸੀਂ ਰੀਫੰਡ ਦੀ ਰਕਮ ਵਿੱਚ ਸਟੋਰ ਕਰੈਡਿਟ ਨਹੀਂ ਚੁਣਦੇ ਹੋ)।

ਇਸ ਉੱਤੇ ਸੰਪੂਰਣ ਵੇਰਵਿਆਂ ਲਈ ਕਿ ਯੋਗ ਉਤਪਾਦਾਂ ਨੂੰ ਕਿਵੇਂ ਵਾਪਿਸ ਕਰਨਾ ਹੈ, ਸਾਡੇ ਵਾਪਸੀਆਂ ਅਤੇ ਰੀਫੰਡਾਂ ਦੇ ਪੰਨੇ https://go.microsoft.com/fwlink/p/?linkid=723276&clcid=0x0446 ਨੂੰ ਦੇਖੋ।

ਜੇਕਰ ਤੁਸੀਂ ਤਾਇਵਾਨ ਵਿੱਚ ਰਹਿੰਦੇ ਹੋ, ਤਾਂ ਕਿਰਪਾ ਕਰਕੇ ਧਿਆਨ ਦਿਓ ਕਿ ਤਾਇਵਾਨ ਦੇ ਗਾਹਕ ਸੁਰੱਖਿਆ ਕਾਨੂੰਨ ਅਤੇ ਇਸਦੇ ਸੰਬੰਧਿਤ ਨਿਯਮਾਂ ਦੇ ਅਨੁਸਾਰ, ਅਦਿੱਖ ਰੂਪ ਅਤੇ/ਜਾਂ ਔਨ-ਲਾਈਨ ਸੇਵਾਵਾਂ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸਾਰੀਆਂ ਖਰੀਦਦਾਰੀਆਂ ਜੋ ਕਿ ਡਿਜੀਟਲ ਸਮੱਗਰੀ ਨਾਲ ਸੰਬੰਧਿਤ ਹਨ, ਉਹ ਅਜਿਹੀ ਸਮੱਗਰੀ ਜਾਂ ਸੇਵਾ ਔਨਲਾਈਨ ਪ੍ਰਦਾਨ ਕੀਤੇ ਜਾਣ 'ਤੇ ਅੰਤਿਮ ਅਤੇ ਗੈਰ-ਵਾਪਸੀਯੋਗ ਹੁੰਦੀਆਂ ਹਨ। ਤੁਸੀਂ ਕਿਸੇ ਵੀ ਕੂਲਿੰਗ ਔਫ ਅਵਧੀ ਲਈ ਦਾਅਵਾ ਕਰਨ ਜਾਂ ਕਿਸੇ ਰਿਫੰਡ ਦੇ ਹੱਕਦਾਰ ਨਹੀਂ ਹੋ।

17. ਤੁਹਾਡੇਲਈਭੁਗਤਾਨ।ਜੇ ਅਸੀਂ ਤੁਹਾਡੀ ਕਿਸੇ ਰਕਮ ਲਈ ਦੇਣਦਾਰ ਹੁੰਦੇ ਹਾਂ, ਤਾਂ ਤੁਸੀਂ ਸਾਨੂੰ ਸਮੇਂ ਸਿਰ ਅਤੇ ਸਟੀਕਤਾ ਨਾਲ ਕੋਈ ਜਾਣਕਾਰੀ ਪ੍ਰਦਾਨ ਕਰਨ ਲਈ ਸਹਿਮਤ ਹੁੰਦੇ ਹੋ, ਜੋ ਸਾਨੂੰ ਉਹ ਭੁਗਤਾਨ ਤੁਹਾਨੂੰ ਕਰਨ ਲਈ ਚਾਹੀਦੀ ਹੁੰਦੀ ਹੈ। ਤੁਸੀਂ ਅਜਿਹੇ ਕਿਸੇ ਟੈਕਸਾਂ ਅਤੇ ਖਰਚਿਆਂ ਲਈ ਜਿੰਮੇਵਾਰ ਹੁੰਦੇ ਹੋ, ਜੋ ਤੁਸੀਂ ਇਸ ਭੁਗਤਾਨ ਨੂੰ ਤੁਹਾਨੂੰ ਕਰਨ ਦੇ ਨਤੀਜੇ ਵਜੋਂ ਕਰ ਸਕਦੇ ਹੋ। ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਸੀਮਾ ਤੱਕ, ਤੁਹਾਡੇ ਲਈ ਕਿਸੇ ਹੋਰ ਸ਼ਰਤਾਂ ਦੇ ਨਾਲ ਵੀ ਸਹਿਮਤ ਹੋਣਾ ਲਾਜ਼ਮੀ ਹੈ, ਜੋ ਅਸੀਂ ਕਿਸੇ ਭੁਗਤਾਨ ਦੇ ਤੁਹਾਡੇ ਅਧਿਕਾਰ ਲਈ ਲਗਾਉਂਦੇ ਹਾਂ। ਜੇ ਤੁਸੀਂ ਗ਼ਲਤੀ ਨਾਲ ਕੋਈ ਭੁਗਤਾਨ ਪ੍ਰਾਪਤ ਕਰਦੇ ਹੋ, ਤਾਂ ਅਸੀਂ ਭੁਗਤਾਨ ਨੂੰ ਮੋੜ ਸਕਦੇ ਹਾਂ ਜਾਂ ਭੁਗਤਾਨ ਵਾਪਿਸ ਕਰਨ ਦੀ ਮੰਗ ਕਰ ਸਕਦੇ ਹਾਂ। ਤੁਸੀਂ ਅਜਿਹਾ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਵਿੱਚ ਸਾਡੇ ਨਾਲ ਸਹਿਯੋਗ ਦੇਣ ਲਈ ਸਹਿਮਤ ਹੁੰਦੇ ਹੋ। ਅਸੀਂ ਕਿਸੇ ਪੁਰਾਣੇ ਲੋੜ ਤੋਂ ਵੱਧ ਕੀਤੇ ਭੁਗਤਾਨ ਨੂੰ ਸਮਾਯੋਜਿਤ ਕਰਨ ਲਈ ਕਿਸੇ ਨੋਟਿਸ ਦੇ ਬਿਨਾਂ ਤੁਹਾਡਾ ਭੁਗਤਾਨ ਘਟਾ ਵੀ ਸਕਦੇ ਹਾਂ।

18. ਗਿਫਟ ਕਾਰਡਜ਼। ਕਿਸੇ Microsoft ਰੀਟੇਲ ਸਟੋਰ ਵਿੱਚ ਖਰੀਦੇ ਗਏ ਗਿਫਟ ਕਾਰਡਜ਼ https://www.microsoftstore.com/store/msusa/html/pbPage.Help_Retail_Stores#GiftCards ਵਿਖੇ ਰੀਟੇਲ ਗਿਫਟ ਕਾਰਡ ਸਮਝੌਤੇ ਦੁਆਰਾ ਨਿਯੰਤ੍ਰਿਤ ਕੀਤੇ ਜਾਂਦੇ ਹਨ।

Skype ਗਿਫਟ ਕਾਰਡਜ਼ ਉੱਤੇ ਜਾਣਕਾਰੀ Skype ਦੇ ਮਦਦ ਪੰਨੇ (https://support.skype.com/en/faq/FA12197/what-is-a-skype-gift-card-and-where-can-i-buy-one) ਉੱਤੇ ਉਪਲਬਧ ਹੁੰਦੀ ਹੈ।

ਹੋਰ Microsoft ਗਿਫਟ ਕਾਰਡਜ਼ ਦੀ ਰੀਡੰਪਸ਼ਨ ਅਤੇ ਵਰਤੋਂ Microsoft ਗਿਫਟ ਕਾਰਡ ਦੇ ਨਿਯਮਾਂ ਅਤੇ ਸ਼ਰਤਾਂ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ (https://commerce.microsoft.com/PaymentHub/Help/Show/toc_link_no_62)।

19. ਗ੍ਰਾਹਕ ਸੇਵਾ। ਗ੍ਰਾਹਕ ਸੇਵਾ ਵਿਕਲਪਾਂ ਬਾਰੇ ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਵਿਕਰੀਆਂ ਅਤੇ ਸਮਰਥਨ ਪੰਨੇ https://go.microsoft.com/fwlink/p/?linkid=824761&clcid=0x0446 ਤੇ ਜਾਓ।

ਸਾਧਾਰਨਨਿਯਮ

20. ਬਦਲ ਰਹੇ ਨਿਯਮ। Microsoft ਕਿਸੇ ਵੀ ਸਮੇਂ ਤੇ ਅਤੇ ਤੁਹਾਨੂੰ ਨੋਟਿਸ ਦਿੱਤੇ ਬਿਨਾਂ ਵਿਕਰੀ ਦੇ ਨਿਯਮਾਂ ਨੂੰ ਬਦਲ ਸਕਦਾ ਹੈ। ਤੁਹਾਡੇ ਆਰਡਰ ਦੇਣ ਦੇ ਸਮੇਂ ਤੇ ਲਾਗੂ ਹੁੰਦੇ ਵਿਕਰੀ ਦੇ ਨਿਯਮ ਤੁਹਾਡੀ ਖਰੀਦਾਰੀ ਨੂੰ ਨਿਯੰਤ੍ਰਿਤ ਕਰਨਗੇ ਅਤੇ ਸਾਡੇ ਵਿੱਚਕਾਰ ਖਰੀਦ ਇਕਰਾਰਨਾਮੇ ਦੇ ਤੌਰ ਤੇ ਕੰਮ ਕਰਨਗੇ। ਤੁਹਾਡੀ ਅਗਲੀ ਖਰੀਦਾਰੀ ਤੋਂ ਪਹਿਲੇ, Microsoft ਨੇ ਤੁਹਾਨੂੰ ਨੋਟਿਸ ਦਿੱਤੇ ਬਿਨਾਂ ਵਿਕਰੀ ਦੇ ਨਿਯਮ ਬਦਲ ਦਿੱਤੇ ਹੋ ਸਕਦੇ ਹਨ। ਕਿਰਪਾ ਕਰਕੇ ਹਰ ਵਾਰ ਵਿਕਰੀ ਦੇ ਨਿਯਮਾਂ ਦੀ ਸਮੀਖਿਆ ਕਰੋ ਜਦੋਂ ਤੁਸੀਂ ਸਟੋਰ ਤੇ ਜਾਂਦੇ ਹੋ। ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਜਦੋਂ ਤੁਸੀਂ ਖਰੀਦਾਰੀ ਕਰਦੇ ਹੋ ਤਾਂ ਤੁਸੀਂ ਭਵਿੱਖੀ ਹਵਾਲੇ ਲਈ ਵਿਕਰੀ ਦੇ ਨਿਯਮਾਂ ਦੀ ਪ੍ਰਤੀਲਿਪੀ ਨੂੰ ਸੁਰੱਖਿਅਤ ਕਰ ਸਕਦੇ ਜਾਂ ਪ੍ਰਤੀਲਿਪੀ ਬਣਾ ਸਕਦੇ ਹੋ।

21. ਉਮਰ ਦੀਆਂ ਸੀਮਾਵਾਂ। ਉਮਰ ਦੀਆਂ ਸੀਮਾਵਾਂ ਖਰੀਦਾਰੀਆਂ ਸਮੇਤ ਤੁਹਾਡੀ ਸਟੋਰ ਦੀ ਵਰਤੋਂ ਤੇ ਲਾਗੂ ਹੋ ਸਕਦੀਆਂ ਹਨ।

22. ਨਿੱਜੀ ਜਾਣਕਾਰੀ ਦੀ ਗੋਪਨੀਯਤਾ ਅਤੇ ਸੁਰੱਖਿਆ। ਤੁਹਾਡੀ ਗੋਪਨੀਯਤਾ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਸਟੋਰ ਦਾ ਸੰਚਾਲਣ ਕਰਨ ਅਤੇ ਪ੍ਰਦਾਨ ਕਰਨ ਲਈ ਤੁਹਾਥੋਂ ਇਕੱਤਰ ਕੀਤੀ ਕੁਝ ਜਾਣਕਾਰੀ ਵਰਤਦੇ ਹਾਂ। ਕਿਰਪਾ ਕਰਕੇ Microsoft ਗੋਪਨੀਯਤਾ ਕਥਨ ("ਗੋਪਨੀਯਤਾ ਕਥਨ") ਨੂੰ ਪੜ੍ਹੋ ਕਿਉਂਕਿ ਇਹ ਸਾਡੇ ਵੱਲੋਂ ਤੁਹਾਡੇ ਅਤੇ ਤੁਹਾਡੇ ਡਿਵਾਈਸਿਸ ਤੋਂ ਇਕੱਠੇ ਕੀਤੇ ਜਾਣ ਵਾਲੇ ਡੇਟਾ ("ਡੇਟਾ") ਦੀਆਂ ਕਿਸਮਾਂ ਦਾ ਵਰਣਨ ਕਰਦਾ ਹੈ। ਗੋਪਨੀਯਤਾ ਕਥਨ ਇਹ ਵੀ ਵਰਣਨ ਹੈ ਕਿ Microsoft ਹੋਰਨਾਂ ਨਾਲ ਤੁਹਾਡੇ ਸੰਚਾਰਾਂ; ਤੁਹਾਡੇ ਵੱਲੋਂ ਸਟੋਰ ਰਾਹੀਂ Microsoft ਲਈ ਸਬਮਿਟ ਕੀਤੇ ਗਏ ਪੋਸਟ ਜਾਂ ਫੀਡਬੈਕ; ਅਤੇ ਤੁਹਾਡੇ ਵੱਲੋਂ ਤੁਹਾਡੇ ਡਿਵਾਈਸ ਉੱਤੇ ਜਾਂ ਸਟੋਰ ਦੇ ਦੁਆਰਾ ("ਤੁਹਾਡਾ ਤਤਕਰਾ") ਅਪਲੋਡ, ਸਟੋਰ ਜਾਂ ਸਾਂਝੀਆਂ ਕੀਤੀਆਂ ਗਈਆਂ ਫਾਈਲਾਂ, ਫੋਟੋਆਂ, ਦਸਤਾਵੇਜ਼, ਔਡੀਓ, ਡਿਜਿਟਲ ਕੰਮਾਂ ਅਤੇ ਵੀਡੀਓਜ਼ ਨੂੰ ਕਿਵੇਂ ਵਰਤਦਾ ਹੈ। ਸਟੋਰ ਦੀ ਵਰਤੋਂ ਕਰਕੇ, ਤੁਸੀਂ ਗੋਪਨੀਯਤਾ ਕਥਨ ਵਿੱਚ ਦੱਸੇ ਅਨੁਸਾਰ Microsoft ਵੱਲੋਂ ਤੁਹਾਡੇ ਤਤਕਰੇ ਅਤੇ ਡੇਟਾ ਦੇ ਇਕੱਤਰੀਕਰਨ, ਵਰਤੋਂ ਅਤੇ ਖੁਲਾਸੇ ਲਈ ਸਪਸ਼ਟਤਾ ਨਾਲ ਸਹਿਮਤੀ ਦਿੰਦੇ ਹੋ।

23. ਪ੍ਰੌਡਕਟ ਦੇ ਪ੍ਰਦਰਸ਼ਨ ਅਤੇ ਰੰਗ। Microsoft ਪ੍ਰੌਡਕਟ ਦੇ ਰੰਗਾਂ ਅਤੇ ਪ੍ਰਤੀਬਿੰਬਾਂ ਨੂੰ ਸਟੀਕਤਾ ਨਾਲ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਅਸੀਂ ਗਾਰੰਟੀ ਨਹੀਂ ਦੇ ਸਕਦੇ ਕਿ ਤੁਹਾਡੀ ਡਿਵਾਈਸ ਸਕਰੀਨ ਜਾਂ ਮਾਨੀਟਰ ਉੱਤੇ ਤੁਹਾਡੇ ਵਲੋਂ ਦੇਖਿਆ ਗਿਆ ਰੰਗ ਪ੍ਰੌਡਕਟ ਦੇ ਰੰਗ ਨਾਲ ਬਿਲਕੁੱਲ ਸਹੀ ਮੇਲ ਖਾਏਗਾ।

24. ਸਟੋਰ ਪ੍ਰਸਤੁਤੀਕਰਨ ਵਿੱਚ ਤਰੁਟੀਆਂ। ਅਸੀਂ ਜਾਣਕਾਰੀ ਨੂੰ ਸਟੀਕਤਾ ਨਾਲ ਪ੍ਰਕਾਸ਼ਿਤ ਕਰਨ, ਸਟੋਰ ਨੂੰ ਨਿਯਮਿਤ ਤਰੀਕੇ ਵਿੱਚ ਅਪਡੇਟ ਕਰਨ, ਅਤੇ ਪਤਾ ਲੱਗਣ ਤੇ ਤਰੁਟੀਆਂ ਨੂੰ ਠੀਕ ਕਰਨ ਲਈ ਸਖ਼ਤ ਮੇਹਨਤ ਕਰਦੇ ਹਾਂ। ਹਾਲਾਂਕਿ, ਸਟੋਰ ਵਿੱਚ ਕੋਈ ਵੀ ਤਤਕਰਾ ਦਿੱਤੇ ਗਏ ਕਿਸੇ ਸਮੇਂ ਤੇ ਗ਼ਲਤ ਜਾਂ ਪੁਰਾਣਾ ਹੋ ਸਕਦਾ ਹੈ। ਅਸੀਂ ਕਿਸੇ ਸਮੇਂ ਤੇ ਸਟੋਰ ਵਿੱਚ ਬਦਲਾਵ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ, ਜਿਸ ਵਿੱਚ ਪ੍ਰੌਡਕਟ ਦੇ ਮੁੱਲ, ਵਿਸ਼ੇਸ਼ਤਾਵਾਂ, ਪੇਸ਼ਕਸ਼ਾਂ ਅਤੇ ਉਪਲਬਧੀ ਸ਼ਾਮਲ ਹੈ।

25. ਵਰਤੋਂ ਜਾਂ ਐਕਸੈਸ ਦੀ ਸਮਾਪਤੀ। Microsoft ਤੁਹਾਡੇ ਖਾਤੇ ਜਾਂ ਸਟੋਰ ਦੀ ਵਰਤੋਂ ਨੂੰ ਕਿਸੇ ਕਾਰਣ ਲਈ ਕਿਸੇ ਸਮੇਂ ਤੇ ਕਿਸੇ ਸੀਮਾ ਦੇ ਬਿਨਾਂ ਹੋਣ ਸਮੇਤ ਸਮਾਪਤ ਕਰ ਸਕਦਾ ਹੈ, ਜੇ ਤੁਸੀਂ ਵਿਕਰੀ ਦੇ ਇਹਨਾਂ ਨਿਯਮਾਂ ਜਾਂ ਸਟੋਰ ਦੀਆਂ ਪਾਲਿਸੀਆਂ ਦਾ ਉਲੰਘਣ ਕਰਦੇ ਹੋ, ਜਾਂ ਜੇ ਹੁਣ ਸਟੋਰ Microsoft ਦੁਆਰਾ ਸੰਚਾਲਿਤ ਨਹੀਂ ਕੀਤਾ ਜਾਂਦਾ ਹੈ। ਸਟੋਰ ਦੀ ਵਰਤੋਂ ਕਰਕੇ, ਤੁਸੀਂ ਅਜਿਹੀ ਸਮਾਪਤੀ ਤੋਂ ਪਹਿਲੇ ਆਪਣੇ ਕੀਤੇ ਕਿਸੇ ਆਰਡਰਾਂ ਲਈ ਜਾਂ ਕੀਤੇ ਖਰਚਿਆਂ ਲਈ (ਇਹਨਾਂ ਨਿਯਮਾਂ ਦੇ ਮੁਤਾਬਕ) ਜਿੰਮੇਵਾਰ ਹੁੰਦੇ ਹੋ। Microsoft ਕਿਸੇ ਵੀ ਸਮੇਂ ਤੇ, ਕਿਸੇ ਕਾਰਣ ਲਈ, ਅਤੇ ਤੁਹਾਨੂੰ ਦਿੱਤੇ ਕਿਸੇ ਪੂਰਵ ਨੋਟਿਸ ਦੇ ਬਿਨਾਂ ਸਟੋਰ ਨੂੰ ਬਦਲ, ਰੋਕ ਸਕਦਾ, ਜਾਂ ਵੈਸੇ ਹੀ ਮੁਅੱਤਲ ਕਰ ਸਕਦਾ ਹੈ।

26. ਉਪਰਾਲਿਆਂ ਦੀਆਂ ਵਾਰੰਟੀਆਂ ਅਤੇ ਸੀਮਾਵਾਂ। ਤੁਹਾਡੇ ਸਥਾਨਕ ਕਾਨੂੰਨ ਤਹਿਤ ਇਜਾਜ਼ਤ ਦਿੱਤੀ ਹੱਦ ਤੱਕ MICROSOFT ਅਤੇ ਇਸਦੇ ਆਪੂਰਤੀਕਾਰ, ਵਿਤਰਕ, ਮੁੜ-ਵਿਕਰੇਤਾ, ਅਤੇ ਤਤਕਰਾ ਪ੍ਰਦਾਤੇ ਕੋਈ ਸਪਸ਼ਟ ਜਾਂ ਅਸਪਸ਼ਟ ਵਾਰੰਟੀਆਂ, ਗਾਰੰਟੀਆਂ ਨਹੀਂ ਦਿੰਦੇ ਜਾਂ ਸ਼ਰਤਾਂ ਨਹੀਂ ਰੱਖਦੇ, ਜਿਸ ਵਿੱਚ ਵਪਾਰਿਕਤਾ, ਸਤੁੰਸ਼ਟ ਗੁਣਵੱਤਾ, ਕਿਸੇ ਵਿਸ਼ੇਸ਼ ਉਦੇਸ਼ ਲਈ ਦਰੁਸਤੀ, ਕਰਮਚਾਰੀ ਜਿਹਾ ਜਤਨ, ਸਿਰਲੇਖ, ਜਾਂ ਗੈਰ-ਉਲੰਘਣ ਸ਼ਾਮਲ ਹੈ। ਸਟੋਰ ਵਿੱਚ ਵੇਚੇ ਗਏ ਜਾਂ ਉਪਲਬਧ ਉਤਪਾਦ ਜਾਂ ਸੇਵਾਵਾਂ ਦੀ ਵਾਰੰਟੀ ਸਿਰਫ਼ ਕਿਸੇ ਲਾਈਸੰਸ ਸਮਝੌਤਿਆਂ ਦੇ ਤਹਿਤ ਜਾਂ ਇਹਨਾਂ ਨਾਲ ਆਉਣ ਵਾਲੀਆਂ ਨਿਰਮਾਤਾ ਵਾਰੰਟੀਆਂ ਦੇ ਤਹਿਤ ਹੁੰਦੀ ਹੈ, ਜੇ ਹੋਵੇ। ਨਾਲ ਆਉਣ ਵਾਲੇ ਕਿਸੇ ਲਾਈਸੰਸ ਸਮਝੌਤੇ ਅਤੇ ਨਿਰਮਾਤਾ ਦੀ ਵਾਰੰਟੀ ਦੇ ਤਹਿਤ ਪ੍ਰਦਾਨ ਕੀਤੇ ਵਜੋਂ ਅਤੇ ਤੁਹਾਡੇ ਕਾਨੂੰਨੀ ਅਧਿਕਾਰਾਂ ਦੇ ਅਧੀਨ ਹੋਣ ਵਜੋਂ ਛੱਡ ਕੇ:

ਤੁਹਾਡੀ ਖਰੀਦਾਰੀ ਅਤੇ ਵਰਤੋਂ ਤੁਹਾਡੇ ਆਪਣੇ ਜੋਖ਼ਮ ਤੇ ਹੁੰਦੀ ਹੈ;

ਅਸੀਂ ਉਤਪਾਦਾਂ ਅਤੇ ਸੇਵਾਵਾਂ ਨੂੰ "ਜਿਵੇਂ ਦਾ ਤਿਵੇਂ," "ਸਾਰੇ ਨੁਕਸਾਂ ਦੇ ਨਾਲ," ਅਤੇ "ਉਪਲਬਧ ਹੋਣ ਵਜੋਂ" ਪ੍ਰਦਾਨ ਕਰਦੇ ਹਾਂ;

ਤੁਸੀਂ ਉਹਨਾਂ ਦੀ ਗੁਣਵੱਤਾ ਅਤੇ ਪ੍ਰਦਰਸ਼ਨ ਦੇ ਮੁਤਾਬਕ ਜੋਖ਼ਮ ਦੀ ਕਲਪਨਾ ਕਰਦੇ ਹੋ; ਅਤੇ

ਤੁਸੀਂ ਸਾਰੀ ਜ਼ਰੂਰੀ ਸਰਵਿਸ ਜਾਂ ਮੁਰੰਮਤ ਦੀ ਸਾਰੀ ਲਾਗਤ ਦੀ ਕਲਪਨਾ ਕਰਦੇ ਹੋ।

MICROSOFT ਸਟੋਰ ਜਾਂ ਸੇਵਾਵਾਂ ਤੋਂ ਉਪਲਬਧ ਜਾਣਕਾਰੀ ਦੀ ਸਟੀਕਤਾ ਜਾਂ ਸਮੇਂ ਸਿਰ ਪ੍ਰਾਪਤੀ ਦੀ ਗਾਰੰਟੀ ਨਹੀਂ ਭਰਦਾ। ਤੁਸੀਂ ਹਾਮੀ ਭਰਦੇ ਹੋ ਕਿ ਕੰਮਪਿਊਟਰ ਅਤੇ ਦੂਰਸੰਚਾਰ ਪ੍ਰਣਾਲੀਆਂ ਨੁਕਸ-ਰਹਿਤ ਨਹੀਂ ਹੁੰਦੀਆਂ ਹਨ ਅਤੇ ਕਦੇ-ਕਦਾਈਆਂ ਖਰਾਬੀ ਆ ਜਾਂਦੀ ਹੈ। ਅਸੀਂ ਗਾਰੰਟੀ ਨਹੀਂ ਦਿੰਦੇ ਕਿ ਸਟੋਰ ਜਾਂ ਸੇਵਾ ਤੱਕ ਐਕਸੈਸ ਵਿਘਣ-ਰਹਿਤ, ਸਮੇਂ ਸਿਰ, ਸੁਰੱਖਿਅਤ, ਜਾਂ ਤਰੁੱਟੀ-ਰਹਿਤ ਹੋਵੇਗੀ, ਜਾਂ ਕਿ ਤਤਕਰੇ ਦਾ ਨੁਕਸਾਨ ਨਹੀਂ ਹੋਵੇਗਾ।

ਜੇ, ਵਿਕਰੀਦੇਇਹਨਾਂਨਿਯਮਾਂਦੇਬਾਵਜੂਦ, ਤੁਹਾਡੇਕੋਲਲਾਗੂਕਾਨੂੰਨਦੁਆਰਾਇਜਾਜ਼ਤਦਿੱਤੀਹੱਦਤੱਕ, ਸਟੋਰ, ਸੇਵਾਵਾਂ, ਜਾਂਪੇਸ਼ਕੀਤੇਕਿਸੇਉਤਪਾਦਜਾਂਸੇਵਾਤੋਂਪੈਦਾਹੋਰਹੇਜਾਂਇਸਨਾਲਸਬੰਧਤਨੁਕਸਾਨਾਂਦੀਪੂਰਤੀਲਈਕੋਈਆਧਾਰਹੁੰਦਾਹੈ, ਤਾਂਤੁਹਾਡਾਨਵੇਕਲਾਉਪਰਾਲਾ Microsoft ਜਾਂਇਸਦੇਆਪੂਰਤੀਕਾਰਾਂ, ਮੁੜ-ਵਿਕਰੇਤਾਵਾਂ, ਵਿਤਰਕਾਂ, ਅਤੇਤਤਕਰਾਪ੍ਰਦਾਤਿਆਂਤੋਂਹੇਠਲਿਖੇਤੱਕਸਿੱਧੇਕੁੱਲਨੁਕਸਾਨਾਂਦੀਪੂਰਤੀਕਰਨਾਹੈ (1) ਕਿਸੇਸੇਵਾ, ਸਬਸਕ੍ਰਿਪਸ਼ਨਦੀਇੱਕਮਹੀਨੇਦੀਕੀਮਤਜਾਂਫੀਸ, ਜਾਂਸਮਾਨਫੀਸ (ਜਿਸਵਿੱਚਹਾਰਡਵੇਅਰ, ਸੌਫਟਵੇਅਰ, ਸਹਾਇਤਾ, ਜਾਂਵਧਾਈਆਂਗਈਆਂਵਾਰੰਟੀਆਂਦਾਖਰੀਦਮੁੱਲਸ਼ਾਮਲਨਹੀਂਹੈ, ਜਾਂ (2) US $100.00 ਜੇਕੋਈਸੇਵਾ, ਸਬਸਕ੍ਰਿਪਸ਼ਨ, ਜਾਂਸਮਾਨਫੀਸਨਹੀਂਸੀ।

ਤੁਹਾਡੇ ਕੋਲ ਆਪਣੇ ਸਥਾਨਕ ਕਾਨੂੰਨ ਦੇ ਤਹਿਤ ਕੁਝ ਅਧਿਕਾਰ ਹੋ ਸਕਦੇ ਹਨ। ਇਸ ਇਕਰਾਰਨਾਮੇ ਵਿੱਚ ਕਿਸੇ ਚੀਜ਼ ਦਾ ਇਰਾਦਾ ਉਹਨਾਂ ਅਧਿਕਾਰਾਂ ਨੂੰ ਪ੍ਰਭਾਵਿਤ ਕਰਨ ਦਾ ਨਹੀਂ ਹੈ, ਜੇ ਇਹ ਲਾਗੂ ਹੁੰਦੇ ਹਨ।

ਨਿਊਜ਼ੀਲੈਂਡਵਿੱਚਰਹਿਰਹੇਉਪਭੋਗਤਾਵਾਂਲਈ, ਤੁਹਾਡੇਕੋਲਨਿਊਜ਼ੀਲੈਂਜਕੰਜ਼ਿਊਮਰਗਾਰੰਟੀਜ਼ਐਕਟਦੇਤਹਿਤਵੈਧਾਨਿਕਅਧਿਕਾਰਹੋਸਕਦੇਹਨ, ਅਤੇਵਿਕਰੀਦੇਇਹਨਾਂਨਿਯਮਾਂਵਿੱਚਕਿਸੇਦਾਇਰਾਦਾਉਹਨਾਂਅਧਿਕਾਰਾਂਨੂੰਪ੍ਰਭਾਵਿਤਕਰਨਦਾਨਹੀਂਹੈ।

27. ਜਵਾਬਦੇਹੀ ਦੀ ਸੀਮਾ। ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਸੀਮਾ ਤੱਕ, ਤੁਸੀਂ ਸਹਿਮਤ ਹੋ ਕਿ ਤੁਸੀਂ ਪਰਿਣਾਮਕ, ਖਾਸ, ਅਪ੍ਰਤੱਖ, ਅਚਾਨਕ, ਜਾਂ ਦੰਡਕ ਨੁਕਸਾਨਾਂ, ਜਾਂ ਗੁਆਏ ਗਏ ਫਾਇਦਿਆਂ ਸਮੇਤ ਹੋਰ ਹਾਨੀਆਂ ਜਾਂ ਨੁਕਸਾਨਾਂ ਦੀ ਪੂਰਤੀ ਨਹੀਂ ਕਰ ਸਕਦੇ। ਸੈਕਸ਼ਨ 26 ਅਤੇ 27 ਵਿੱਚਲੀਆਂ ਸੀਮਾਵਾਂ ਅਤੇ ਅਪਵਾਦ ਤਾਂ ਵੀ ਲਾਗੂ ਹੁੰਦੇ ਹਨ ਜੇ ਤੁਸੀਂ ਨੁਕਸਾਨ ਕਰਦੇ ਹੋ ਅਤੇ ਭਾਵੇਂ ਜੇ ਸਾਨੂੰ ਨੁਕਸਾਨਾਂ ਦੀ ਸੰਭਾਵਨਾ ਬਾਰੇ ਪਤਾ ਸੀ ਜਾਂ ਪਤਾ ਹੋਣਾ ਚਾਹੀਦਾ ਸੀ। ਕੁਝ ਪ੍ਰਦੇਸ਼ ਜਾਂ ਪ੍ਰਾਂਤ/ਰਾਜ-ਖੇਤਰ ਅਚਾਨਕ ਜਾਂ ਪਰਿਣਾਮਕ ਨੁਕਸਾਨਾਂ ਦੇ ਅਪਵਾਦ ਜਾਂ ਸੀਮਾ ਦੀ ਇਜਾਜ਼ਤ ਨਹੀਂ ਦਿੰਦੇ, ਇਸ ਲਈ ਉਪਰੋਕਤ ਸੀਮਾ ਜਾਂ ਅਪਵਾਦ ਤੁਹਾਡੇ ਲਈ ਲਾਗੂ ਨਹੀਂ ਹੋ ਸਕਦਾ।

ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਵੱਧ ਤੋਂ ਵੱਧ ਹੱਦ ਤੱਕ, ਇਹ ਸੀਮਾਵਾਂ ਅਤੇ ਅਪਵਾਦ ਕਿਸੇ ਵੀ ਕਾਨੂੰਨੀ ਸਿਧਾਂਤ ਦੇ ਤਹਿਤ ਸਟੋਰ, ਸੇਵਾ, ਪੇਸ਼ ਕੀਤੇ ਕਿਸੇ ਉਤਪਾਦ ਜਾਂ ਸੇਵਾ ਨਾਲ ਸਬੰਧਤ ਸਾਰੇ ਦਾਅਵਿਆਂ ਤੇ ਲਾਗੂ ਹੋ ਸਕਦੇ ਹਨ, ਜਿਸ ਵਿੱਚ ਤਤਕਰੇ ਦਾ ਨੁਕਸਾਨ, ਤੁਹਾਡੇ ਸਟੋਰ ਜਾਂ ਸੇਵਾ ਦੀ ਵਰਤੋਂ ਨੂੰ ਪ੍ਰਭਾਵਿਤ ਕਰ ਰਿਹਾ ਕੋਈ ਵਾਇਰਸ ਜਾਂ ਮਾਲਵੇਅਰ ਜਾਂ ਸਟੋਰ ਤੋਂ ਪ੍ਰਾਪਤ ਕੀਤਾ ਕੋਈ ਉਤਪਾਦ ਜਾਂ ਸੇਵਾ; ਸੰਚਾਰਨਾਂ ਜਾਂ ਲੈਣ-ਦੇਣ ਨੂੰ ਸ਼ੁਰੂ ਜਾਂ ਸਮਾਪਤ ਕਰਨ ਵਿੱਚ ਦੇਰੀਆਂ ਜਾਂ ਵਿਫਲਤਾਵਾਂ ਸ਼ਾਮਲ ਹਨ।

28. ਇਹਨਾਂਨਿਯਮਾਂਦਾਵਰਣਨਕਰਨਾ।ਵਿਕਰੀ ਦੀਆਂ ਇਹਨਾਂ ਸ਼ਰਤਾਂ ਦੇ ਸਾਰੇ ਹਿੱਸੇ ਸਬੰਧਤ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਵੱਧ ਤੋਂ ਵੱਧ ਹੱਦ ਤੇ ਲਾਗੂ ਹੁੰਦੇ ਹਨ; ਤੁਹਾਡੇ ਕੋਲ ਆਪਣੇ ਰਿਹਾਇਸ਼ ਦੇ ਖੇਤਰ ਵਿੱਚ (ਜਾਂ, ਜੇ ਕਾਰੋਬਾਰ ਹੈ ਤਾਂ ਤੁਹਾਡੇ ਕਾਰੋਬਾਰ ਦੀ ਮੁੱਖ ਥਾਂ) ਵੱਧ ਅਧਿਕਾਰ ਹੋ ਸਕਦੇ ਹਨ। ਜੇ ਇਹ ਤੈਅ ਕੀਤਾ ਜਾਂਦਾ ਹੈ ਕਿ ਅਸੀਂ ਵਿਕਰੀ ਦੇ ਇਹਨਾਂ ਨਿਯਮਾਂ ਦੇ ਹਿੱਸੇ ਨੂੰ ਲਾਗੂ ਨਹੀਂ ਕਰ ਸਕਦੇ, ਤਾਂ ਅਸੀਂ ਉਹਨਾਂ ਨਿਯਮਾਂ ਨੂੰ ਸਮਾਨ ਨਿਯਮਾਂ ਦੇ ਨਾਲ ਸਬੰਧਤ ਕਾਨੂੰਨ ਦੇ ਤਹਿਤ ਲਾਗੂ ਹੋਣ ਯੋਗ ਹੱਦ ਤੱਕ ਬਦਲ ਸਕਦੇ ਹਾਂ ਪਰ ਇਹਨਾਂ ਵਿੱਚੋਂ ਵਿਕਰੀ ਦੇ ਬਾਕੀ ਨਿਯਮ ਨਹੀਂ ਬਦਲਣਗੇ। ਵਿਕਰੀ ਦੇ ਇਹ ਨਿਯਮ ਇਕਮਾਤਰ ਤੌਰ ਤੇ ਤੁਹਾਡੇ ਅਤੇ ਸਾਡੇ ਫਾਇਦੇ ਲਈ ਹੁੰਦੇ ਹਨ; ਇਹ Microsoft ਦੇ ਉੱਤਰਾਧਿਕਾਰੀਆਂ ਅਤੇ ਸਪੁਰਦ ਵਿਅਕਤੀਆਂ ਤੋਂ ਅਲਾਵਾ ਕਿਸੇ ਹੋਰ ਵਿਅਕਤੀ ਦੇ ਫਾਇਦੇ ਲਈ ਨਹੀਂ ਹੁੰਦੇ ਹਨ। ਹੋਰ ਨਿਯਮ ਲਾਗੂ ਹੋ ਸਕਦੇ ਹਨ ਜੇ ਤੁਸੀਂ ਹੋਰ Microsoft ਵੈਬਸਾਈਟਾਂ ਤੋਂ ਉਤਪਾਦਾਂ ਜਾਂ ਸੇਵਾਵਾਂ ਨੂੰ ਖਰੀਦਦੇ ਹੋ।

29. ਸਪੁਰਦਗੀ।ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਹੱਦ ਤੱਕ, ਅਸੀਂ ਕਿਸੇ ਵੀ ਸਮੇਂ ਤੇ, ਤੁਹਾਨੂੰ ਨੋਟਿਸ ਦਿੱਤੇ ਬਿਨਾਂ ਆਪਣੇ ਅਧਿਕਾਰਾਂ ਅਤੇ ਜਵਾਬਦੇਹੀਆਂ ਨੂੰ ਵਿਕਰੀ ਦੇ ਇਹਨਾਂ ਨਿਯਮਾਂ ਦੇ ਅਧੀਨ ਸੰਪੂਰਣ ਜਾਂ ਅੰਸ਼ਕ ਤੌਰ ਤੇ ਸਪੁਰਦ, ਟ੍ਰਾਂਸਫਰ ਜਾਂ ਵੈਸੇ ਹੀ ਸਮਾਪਤ ਕਰ ਸਕਦੇ ਹਾਂ। ਤੁਸੀਂ ਵਿਕਰੀ ਦੇ ਇਹਨਾਂ ਨਿਯਮਾਂ ਦੇ ਤਹਿਤ ਕਿਸੇ ਅਧਿਕਾਰਾਂ ਨੂੰ ਸਪੁਰਦ ਜਾਂ ਟ੍ਰਾਂਸਫਰ ਨਹੀਂ ਕਰ ਸਕਦੇ।

30. ਨੋਟਿਸਅਤੇਸੰਚਾਰ।ਗ੍ਰਾਹਕ ਸਮਰਥਨ ਪੁੱਛ-ਗਿੱਛਾਂ ਲਈ, ਕਿਰਪਾ ਕਰਕੇ ਸਟੋਰ ਵਿੱਚ ਵਿਕਰੀਆਂ ਅਤੇ ਸਮਰਥਨ ਪੰਨੇ ਨੂੰ ਦੇਖੋ। ਵਿਵਾਦਾਂ ਲਈ, ਇਸ ਸੈਕਸ਼ਨ ਵਿੱਚ ਨੋਟਿਸ ਕਾਰਜ ਪ੍ਰਣਾਲੀਆਂ ਦਾ ਪਾਲਣ ਕਰੋ।

31. ਇਕਰਾਰਨਾਮਾਕਰਰਹੀਐਨਟਿਟੀ, ਚੌਇਸਔਫਲਾਅ (ਕਾਨੂੰਨਦੀਚੋਣ) ਅਤੇਵਿਵਾਦਾਂਨੂੰਸੁਲਝਾਉਣਲਈਥਾਂ।

a. ਯੂਨਾਈਟਿਡਸਟੇਟਸਅਤੇਕਨਾਡਾਤੋਂਬਾਹਰਉੱਤਰੀਜਾਂਦੱਖਣੀਅਮਰੀਕਾ।ਜੇ ਤੁਸੀਂ ਯੂਨਾਈਟਿਡ ਸਟੇਟਸ ਜਾਂ ਕਨਾਡਾ ਤੋਂ ਬਾਹਰ ਉੱਤਰੀ ਜਾਂ ਦੱਖਣੀ ਅਮਰੀਕਾ ਵਿੱਚ ਰਹਿੰਦੇ ਹੋ (ਜਾਂ ਜੇ ਕੋਈ ਕਾਰੋਬਾਰ ਹੈ, ਤਾਂ ਤੁਹਾਡੇ ਕਾਰੋਬਾਰ ਦੀ ਮੁੱਖ ਥਾਂ ਇੱਥੇ ਹੈ), ਤੁਸੀਂ Microsoft Corporation, One Microsoft Way, Redmond, WA 98052, U.S.A ਦੇ ਨਾਲ ਇਕਰਾਰਨਾਮਾ ਕਰ ਰਹੇ ਹੋ। ਵਾਸ਼ਿੰਗਟਨ ਪ੍ਰਦੇਸ਼ ਦਾ ਕਾਨੂੰਨ ਵਿਕਰੀ ਦੇ ਇਹਨਾਂ ਨਿਯਮਾਂ ਦੀ ਵਿਆਖਿਆ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਚੌਇਸ ਔਫ ਲਾਅ ਸਿਧਾਂਤਾਂ ਤੋਂ ਬੇਪਰਵਾਹ ਇਹਨਾਂ ਦੀ ਉਲੰਘਣਾ ਲਈ ਦਾਅਵਾ ਕਰਦਾ ਹੈ। ਉਸ ਦੇਸ਼ ਦੇ ਕਾਨੂੰਨਜਿਸ ਲਈ ਅਸੀਂ ਸਟੋਰ ਅਤੇ ਸੇਵਾਵਾਂ ਨੂੰ ਨਿਰਦੇਸ਼ ਦਿੰਦੇ ਹਾਂ, ਹੋਰ ਸਾਰੇ ਦਾਅਵਿਆਂ ਨੂੰ ਨਿਯੰਤ੍ਰਿਤ ਕਰਦੇ ਹਨ (ਉਪਭੋਗਤਾ ਸੁਰੱਖਿਆ, ਨਿਰਪੱਖ ਮੁਕਾਬਲੇਬਾਜੀ, ਅਤੇ ਟੋਰਟ ਦਾਅਵਿਆਂ ਸਮੇਤ)।

b. ਮਿਡਲਈਸਟਜਾਂਅਫਰੀਕਾ।ਜੇ ਤੁਸੀਂ ਮਿਡਲ ਈਸਟ ਜਾਂ ਅਫਰੀਕਾ ਵਿੱਚ ਰਹਿੰਦੇ ਹੋ (ਜਾਂ ਜੇ ਕਾਰੋਬਾਰ ਹੈ ਤਾਂ ਕਾਰੋਬਾਰ ਦੀ ਮੁੱਖ ਥਾਂ ਇੱਥੇ ਹੈ), ਤਾਂ ਤੁਸੀਂ Microsoft Ireland Operations Limited, The Atrium Building, Block B, Carmanhall Road, Sandyford Industrial Estate, Dublin 18, ਆਇਰਲੈਂਡ ਨਾਲ ਸਮਝੌਤਾ ਕਰ ਰਹੇ ਹਾਂ। ਆਇਰਲੈਂਡ ਦੇ ਕਾਨੂੰਨ ਕਾਨੂੰਨਾਂ ਦੇ ਵਿਵਾਦ ਦੇ ਸਿਧਾਂਤਾਂ ਤੋਂ ਬੇਪਰਵਾਹ ਵਿਕਰੀ ਦੇ ਇਹਨਾਂ ਨਿਯਮਾਂ ਦੀ ਵਿਆਖਿਆ ਅਤੇ ਦਾਅਵਿਆਂ ਨੂੰ ਇਹਨਾਂ ਦੀ ਉਲੰਘਣਾ ਲਈ ਨਿਯੰਤ੍ਰਿਤ ਕਰਦਾ ਹੈ। ਉਸ ਦੇਸ਼ ਦੇ ਕਾਨੂੰਨ ਜਿਸ ਲਈ ਅਸੀਂ ਸਟੋਰ ਅਤੇ ਸੇਵਾਵਾਂ ਨੂੰ ਨਿਰਦੇਸ਼ ਦਿੰਦੇ ਹਾਂ, ਹੋਰ ਸਾਰੇ ਦਾਅਵਿਆਂ ਨੂੰ ਨਿਯੰਤ੍ਰਿਤ ਕਰਦੇ ਹਨ (ਉਪਭੋਗਤਾ ਸੁਰੱਖਿਆ, ਨਿਰਪੱਖ ਮੁਕਾਬਲੇਬਾਜੀ, ਅਤੇ ਟੋਰਟ ਦਾਅਵਿਆਂ ਸਮੇਤ)। ਤੁਸੀਂ ਅਤੇ ਅਸੀਂ ਵਿਕਰੀ ਜਾਂ ਸਟੋਰ ਦੇ ਇਹਨਾਂ ਨਿਯਮਾਂ ਤੋਂ ਪੈਦਾ ਹੋ ਰਹੇ ਜਾਂ ਸਬੰਧਤ ਸਥਾਈ ਢੰਗ ਨਾਲ ਆਇਰਲੈਂਡ ਦੇ ਨਵੇਕਲੇ ਅਧਿਕਾਰ-ਖੇਤਰਾਂ ਅਤੇ ਥਾਂ ਲਈ ਸਹਿਮਤ ਹੁੰਦੇ ਹਾਂ।

c. ਏਸ਼ੀਆਜਾਂਦੱਖਣੀਪੈਸੀਫਿਕ, ਹੇਠਾਂਦੱਸੇਗਏਦੇਸ਼ਾਂਨੂੰਛੱਡਕੇ।ਜੇ ਤੁਸੀਂ ਏਸ਼ੀਆ (ਚੀਨ, ਜਾਪਾਨ, ਰਿਪਬਲਿਕ ਔਫ ਕੋਰੀਆ ਜਾਂ ਤਾਇਵਾਨ ਨੂੰ ਛੱਡ ਕੇ) ਵਿੱਚ ਰਹਿੰਦੇ ਹੋ (ਜਾਂ ਜੇ ਕਾਰੋਬਾਰ ਹੈ ਤਾਂ ਕਾਰੋਬਾਰ ਦੀ ਮੁੱਖ ਥਾਂ ਇੱਥੇ ਹੈ)ਤਾਂ ਤੁਸੀਂ Microsoft Regional Sales Corporation, ਨਵੇਡਾ ਪ੍ਰਦੇਸ਼, ਯੂ.ਐਸ.ਏ. ਦੇ ਕਾਨੂੰਨਾਂ ਦੇ ਤਹਿਤ ਵਿਵਸਥਿਤ ਇੱਕ ਕਾਰਪੋਰੇਸ਼ਨ, ਜਿਸ ਦੀਆਂ ਸ਼ਾਖਾਵਾਂ ਸਿੰਗਾਪੁਰ ਅਤੇ ਹੌਂਗ ਕੌਂਗ ਵਿੱਚ ਹਨ, ਅਤੇ ਕਾਰੋਬਾਰ ਦੀ ਮੁੱਖ ਥਾਂ 438B Alexandra Road, #04-09/12, Block B, Alexandra Technopark, Singapore, 119968 ਵਿਖੇ ਹੈ, ਨਾਲ ਇਕਰਾਰਨਾਮਾ ਕਰ ਰਹੇ ਹੋ। ਵਾਸ਼ਿੰਗਟਨ ਪ੍ਰਦੇਸ਼ ਦਾ ਕਾਨੂੰਨ, ਕਾਨੂੰਨ ਦੇ ਵਿਵਾਦ ਦੇ ਸਿਧਾਂਤਾਂ ਤੋਂ ਬੇਪਰਵਾਹ ਵਿਕਰੀ ਦੇ ਇਹਨਾਂ ਨਿਯਮਾਂ ਅਤੇ ਦਾਅਵਿਆਂ ਦੀ ਵਿਆਖਿਆ ਨੂੰ ਇਹਨਾਂ ਦੀ ਉਲੰਘਣਾ ਲਈ ਨਿਯੰਤ੍ਰਿਤ ਕਰਦਾ ਹੈ। ਉਸ ਦੇਸ਼ ਦੇ ਕਾਨੂੰਨ ਜਿਸ ਲਈ ਅਸੀਂ ਸਟੋਰ ਨੂੰ ਨਿਰਦੇਸ਼ ਦਿੰਦੇ ਹਾਂ, ਹੋਰ ਸਾਰੇ ਦਾਅਵਿਆਂ ਨੂੰ ਨਿਯੰਤ੍ਰਿਤ ਕਰਦੇ ਹਨ (ਉਪਭੋਗਤਾ ਸੁਰੱਖਿਆ, ਨਿਰਪੱਖ ਮੁਕਾਬਲੇਬਾਜੀ, ਅਤੇ ਟੋਰਟ ਦਾਅਵਿਆਂ ਸਮੇਤ)। ਵਿਕਰੀ ਦੇ ਇਹਨਾਂ ਨਿਯਮਾਂ ਜਾਂ ਸਟੋਰ ਦੇ ਸਿਲਸਿਲੇ ਵਿੱਚ ਜਾਂ ਇਸ ਨਾਲ ਸਬੰਧਤ ਪੈਦਾ ਹੋ ਰਹੇ ਕੋਈ ਵਿਵਾਦ, ਜਿਸ ਵਿੱਚ ਇਸਦੀ ਹੋਂਦ, ਵੈਧਤਾ, ਜਾਂ ਸਮਾਪਤੀ ਦੇ ਸਬੰਧ ਵਿੱਚ ਕੋਈ ਵੀ ਪ੍ਰਸ਼ਨ ਸ਼ਾਮਲ ਹਨ, Singapore International Arbitration Center (SIAC) ਦੇ ਉਹਨਾਂ ਸਾਲਸੀ ਨਿਯਮਾਂ ਦੇ ਅਨੁਸਾਰ ਸਿੰਗਾਪੁਰ ਵਿੱਚ ਸਾਲਸੀ ਫੈਸਲੇ ਕੋਲ ਭੇਜੇ ਜਾਣਗੇ ਅਤੇ ਅੰਤ ਵਿੱਚ ਉਸ ਦੁਆਰਾ ਹੱਲ ਕੀਤੇ ਜਾਣਗੇ, ਜਿਨ੍ਹਾਂ ਨਿਯਮਾਂ ਨੂੰ ਇਸ ਸ਼ਰਤ ਵਿੱਚ ਹਵਾਲੇ ਦੁਆਰਾ ਨਾਲ ਮਿਲਾਇਆ ਗਿਆ ਹੈ। ਟ੍ਰਾਇਬਿਊਨਲ ਵਿੱਚ ਇੱਕ ਸਾਲਸ ਸ਼ਾਮਲ ਹੋਵੇਗਾ ਜਿਸ ਨੂੰ SIAC ਦੇ ਪ੍ਰਧਾਨ ਦੁਆਰਾ ਨਿਯੁਕਤ ਕੀਤਾ ਜਾਵੇਗਾ। ਸਾਲਸੀ ਫੈਸਲੇ ਦੀ ਭਾਸ਼ਾ ਅੰਗ੍ਰੇਜ਼ੀ ਹੋਵੇਗੀ। ਸਾਲਸ ਦਾ ਫ਼ੈਸਲਾ ਅੰਤਿਮ, ਬੰਧਨਕਾਰੀ, ਅਤੇ ਨਿਰਵਿਵਾਦ ਹੋਵੇਗਾ, ਅਤੇ ਇਸ ਨੂੰ ਕਿਸੇ ਵੀ ਦੇਸ਼ ਜਾਂ ਖੇਤਰ ਵਿੱਚ ਫੈਸਲੇ ਲਈ ਅਧਾਰ ਵਾਸਤੇ ਵਰਤਿਆ ਜਾ ਸਕਦਾ ਹੈ।

d. ਜਾਪਾਨ। ਜੇ ਤੁਸੀਂ ਜਾਪਾਨ ਵਿੱਚ ਰਹਿੰਦੇ ਹੋ (ਜਾਂ ਜੇ ਕਾਰੋਬਾਰ ਹੈ ਤਾਂ ਕਾਰੋਬਾਰ ਦੀ ਮੁੱਖ ਥਾਂ ਇੱਥੇ ਹੈ), ਤਾਂ ਤੁਸੀਂ Microsoft Japan Co., Ltd (MSKK), Shinagawa Grand Central Tower, 2-16-3 Konan Minato-ku, Tokyo 108-0075 ਨਾਲ ਸਮਝੌਤਾ ਕਰ ਰਹੇ ਹਾਂ। ਜਾਪਾਨ ਦੇ ਕਾਨੂੰਨ ਵਿਕਰੀ ਦੇ ਇਹਨਾਂ ਨਿਯਮਾਂ ਅਤੇ ਇਹਨਾਂ ਜਾਂ ਸਟੋਰ ਤੋਂ ਪੈਦਾ ਹੋ ਰਹੇ ਜਾਂ ਸਬੰਧਤ ਕਿਸੇ ਮੁੱਦਿਆਂ ਨੂੰ ਨਿਯੰਤ੍ਰਿਤ ਕਰਦੇ ਹਨ।

e. ਰਿਪਬਲਿਕਔਫਕੋਰੀਆ।ਜੇ ਤੁਸੀਂ ਰਿਪਬਲਿਕ ਔਫ ਕੋਰੀਆ ਵਿੱਚ ਰਹਿੰਦੇ ਹੋ (ਜਾਂ ਜੇ ਕਾਰੋਬਾਰ ਹੈ ਤਾਂ ਕਾਰੋਬਾਰ ਦੀ ਮੁੱਖ ਥਾਂ ਇੱਥੇ ਹੈ), ਤਾਂ ਤੁਸੀਂ Microsoft Korea, Inc., 11th Floor, Tower A, K-Twin Tower, Jongro 1 gil 50, Jongro-gu, Seoul, Republic of Korea, 110-150 ਨਾਲ ਸਮਝੌਤਾ ਕਰ ਰਹੇ ਹਾਂ। ਰਿਪਬਲਿਕ ਔਫ ਕੋਰੀਆ ਦੇ ਕਾਨੂੰਨ ਵਿਕਰੀ ਦੇ ਇਹਨਾਂ ਨਿਯਮਾਂ ਅਤੇ ਇਹਨਾਂ ਜਾਂ ਸਟੋਰ ਤੋਂ ਪੈਦਾ ਹੋ ਰਹੇ ਜਾਂ ਸਬੰਧਤ ਕਿਸੇ ਮੁੱਦਿਆਂ ਨੂੰ ਨਿਯੰਤ੍ਰਿਤ ਕਰਦੇ ਹਨ।

f. ਤਾਇਵਾਨ। ਜੇ ਤੁਸੀਂ ਤਾਇਵਾਨ ਵਿੱਚ ਰਹਿੰਦੇ ਹੋ (ਜਾਂ ਜੇ ਕਾਰੋਬਾਰ ਹੈ ਤਾਂ ਕਾਰੋਬਾਰ ਦੀ ਮੁੱਖ ਥਾਂ ਇੱਥੇ ਹੈ), ਤਾਂ ਤੁਸੀਂ Microsoft Taiwan Corporation, 18F, No. 68, Sec. 5, Zhongxiao E. Rd., Xinyi District, Taipei 11065, Taiwan ਨਾਲ ਸਮਝੌਤਾ ਕਰ ਰਹੇ ਹਾਂ। ਤਾਇਵਾਨ ਦੇ ਕਾਨੂੰਨ ਵਿਕਰੀ ਦੇ ਇਹਨਾਂ ਨਿਯਮਾਂ ਅਤੇ ਇਹਨਾਂ ਜਾਂ ਸਟੋਰ ਤੋਂ ਪੈਦਾ ਹੋ ਰਹੇ ਜਾਂ ਸਬੰਧਤ ਕਿਸੇ ਮੁੱਦਿਆਂ ਨੂੰ ਨਿਯੰਤ੍ਰਿਤ ਕਰਦੇ ਹਨ। Microsoft Taiwan Corporation ਬਾਬਤ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਮਿਨੀਸਟ੍ਰੀ ਔਫ ਇਕੋਨੋਮਿਕ ਅਫੇਅਰਸ, R.O.C. ਦੁਆਰਾ ਪ੍ਰਦਾਨ ਕੀਤੀ ਵੈਬਸਾਈਟ ਨੂੰ ਦੇਖੋ। (https://gcis.nat.gov.tw/main/index.jsp). ਤੁਸੀਂ ਅਤੇ ਅਸੀਂ ਸਥਾਈ ਤੌਰ ਤੇ ਤਾਇਵਾਨ ਤਾਇਪੇਈ ਡਿਸਟ੍ਰਿਕਟ ਕੋਰਟ ਨੂੰ ਤਾਇਵਾਨ ਕਾਨੂੰਨਾਂ ਦੁਆਰਾ ਇਜਾਜ਼ਤ ਦਿੱਤੀ ਵੱਧ ਤੋਂ ਵੱਧ ਹੱਦ ਤੱਕ, ਇਹਨਾਂ ਨਿਯਮਾਂ ਜਾਂ ਸਟੋਰ ਤੋਂ ਪੈਦਾ ਹੋ ਰਹੇ ਜਾਂ ਸਬੰਧਤ ਕਿਸੇ ਵਿਵਾਦਾਂ ਉੱਤੇ ਅਧਿਕਾਰ-ਖੇਤਰ ਪ੍ਰਾਪਤ ਹੋਣ ਦੀ ਪਹਿਲੀ ਮਿਸਾਲ ਦੀ ਅਦਾਲਤ ਵਜੋਂ ਮਨੋਨੀਤ ਕਰਦੇ ਹਾਂ।

32. ਨੋਟਿਸ।

a. ਬੌਧਿਕਸੰਪੱਤੀਉਲੰਘਣਾਦੇਦਾਅਵੇਕਰਨਲਈਨੋਟਿਸਅਤੇਕਾਰਜਪ੍ਰਣਾਲੀਆਂ।Microsoft ਤੀਜੀਆਂ ਧਿਰਾਂ ਦੇ ਬੌਧਿਕ ਸੰਪੱਤੀ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਜੇ ਤੁਸੀਂ ਛਾਪ ਅਧਿਕਾਰ ਉਲੰਘਣਾ ਦੇ ਦਾਅਵਿਆਂ ਸਮੇਤ ਬੌਧਿਕ ਸੰਪੱਤੀ ਉਲੰਘਣਾ ਦਾ ਨੋਟਿਸ ਭੇਜਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਲੰਘਣਾ ਦੇ ਨੋਟਿਸ ਦਰਜ ਕਰਨ ਲਈ ਸਾਡੀਆਂ ਕਾਰਜ-ਪ੍ਰਣਾਲੀਆਂ ਨੂੰ ਵਰਤੋਂ (http://approjects.co.za/?big=info/cpyrtInfrg.aspx)। ਇਸ ਕਾਰਜ-ਪ੍ਰਣਾਲੀ ਨਾਲ ਅਸਬੰਧਤ ਸਾਰੀਆਂ ਪੁੱਛ-ਗਿੱਛਾਂ ਦਾ ਕੋਈ ਜਵਾਬ ਪ੍ਰਾਪਤ ਨਹੀਂ ਹੋਵੇਗਾ।

Microsoft ਛਾਪ ਅਧਿਕਾਰਾਂ ਦੀ ਉਲੰਘਣਾ ਦੇ ਨੋਟਿਸਾਂ ਦਾ ਜਵਾਬ ਦੇਣ ਲਈ ਟਾਈਟਸ 17, ਯੂਨਾਈਟਿਡ ਸਟੇਟਸ ਕੋਡ, ਸੈਕਸ਼ਨ 512 ਵਿੱਚ ਤੈਅ ਕੀਤੀਆਂ ਕਿਰਿਆਵਾਂ ਨੂੰ ਵਰਤਦਾ ਹੈ। ਢੁਕਵੇਂ ਹਾਲਾਤਾਂ ਵਿੱਚ, Microsoft ਅਜਿਹੇ Microsoft ਸੇਵਾਵਾਂ ਦੇ ਉਪਭੋਗਤਾਵਾਂ ਨੂੰ ਅਸਮਰੱਥ ਜਾਂ ਸਮਾਪਤ ਵੀ ਕਰ ਸਕਦਾ ਹੈ, ਜੋ ਦੁਹਰਾ ਕੇ ਉਲੰਘਣਾ ਕਰਦੇ ਹਨ।

b. ਛਾਪਅਧਿਕਾਰਅਤੇਟਰੇਡਮਾਰਕਨੋਟਿਸ।

ਸਟੋਰ ਅਤੇ ਸੇਵਾਵਾਂ ਦਾ ਸਾਰਾ ਤਤਕਰਾ ਛਾਪ ਅਧਿਕਾਰ©2016 Microsoft Corporation ਅਤੇ/ਜਾਂ ਇਸ ਦੇ ਆਪੂਰਤੀਕਾਰ ਅਤੇ ਤੀਜੀ ਧਿਰ ਦੇ ਪ੍ਰਦਾਤੇ One Microsoft Way, Redmond, WA 98052, USA ਹਨ। ਸਾਰੇ ਹੱਕ ਰਾਖਵੇਂ ਹਨ। ਸਾਡੇ ਜਾਂ ਸਾਡੇ ਆਪੂਰਤੀਕਾਰਾਂ ਅਤੇ ਹੋਰ ਤੀਜੀ ਧਿਰ ਦੇ ਪ੍ਰਦਾਤਿਆਂ ਕੋਲ ਸਿਰਲੇਖ, ਛਾਪ ਅਧਿਕਾਰ, ਅਤੇ ਸਟੋਰ ਵਿੱਚਲੇ ਹੋਰ ਬੌਧਿਕ ਸੰਪੱਤੀ ਅਧਿਕਾਰਾਂ, ਸੇਵਾਵਾਂ ਅਤੇ ਤਤਕਰੇ ਦੀ ਮਾਲਕੀ ਹੁੰਦੀ ਹੈ। Microsoft ਅਤੇ ਨਾਮ, ਲੋਗੋ, ਅਤੇ ਸਾਰੇ Microsoft ਉਤਪਾਦਾਂ ਅਤੇ ਸੇਵਾਵਾਂ ਦੇ ਆਈਕੋਨ ਯੂਨਾਈਟਿਡ ਸਟੇਟਸ, ਕਨਾਡਾ ਅਤੇ/ਜਾਂ ਹੋਰ ਦੇਸ਼ਾਂ ਵਿੱਚ Microsoft ਦੇ ਜਾਂ ਤਾਂ ਟਰੇਡਮਾਰਕ ਜਾਂ ਪੰਜੀਕ੍ਰਿਤ ਟਰੇਡਮਾਰਕ ਹੋ ਸਕਦੇ ਹਨ।

Microsoft ਟਰੇਡਮਾਰਕਾਂ ਦੀ ਇੱਕ ਸੂਚੀ ਇੱਥੇ ਮਿਲ ਸਕਦੀ ਹੈ: http://approjects.co.za/?big=trademarks. ਅਸਲ ਕੰਪਨੀਆਂ ਅਤੇ ਉਤਪਾਦਾਂ ਦੇ ਨਾਮ ਉਹਨਾਂ ਦੇ ਸਬੰਧਤ ਮਾਲਕਾਂ ਦੇ ਟਰੇਡਮਾਰਕ ਹੋ ਸਕਦੇ ਹਨ। ਵਿਕਰੀ ਦੇ ਇਹਨਾਂ ਨਿਯਮਾਂ ਵਿੱਚ ਸਪਸ਼ਟਤਾ ਨਾਲ ਪ੍ਰਵਾਨ ਨਾ ਕੀਤੇ ਕੋਈ ਅਧਿਕਾਰ ਰਾਖਵੇਂ ਹੁੰਦੇ ਹਨ।

33. ਸੁਰੱਖਿਆਚਿਤਾਵਨੀ।ਸੰਭਾਵੀ ਸੱਟ, ਬੇਅਰਾਮੀ ਜਾਂ ਅੱਖਾਂ 'ਤੇ ਜ਼ਿਆਦਾ ਜ਼ੋਰ ਪੈਣ ਤੋਂ ਬਚਣ ਲਈ, ਵਿਸ਼ੇਸ਼ ਤੌਰ 'ਤੇ ਜੇਕਰ ਤੁਹਾਨੂੰ ਵਰਤੋਂ ਕਰਨ ਨਾਲ ਦਰਦ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਤੁਹਾਨੂੰ ਸਮੇਂ-ਸਮੇ 'ਤੇ ਗੇਮਾਂ ਜਾਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਤੋਂ ਬ੍ਰੇਕ ਲੈ ਲੈਣਾ ਚਾਹੀਦਾ ਹੈ। ਜੇਕਰ ਤੁਹਾਨੂੰ ਬੇਅਰਾਮੀ ਮਹਿਸੂਸ ਹੋ ਰਹੀ ਹੈ, ਤਾਂ ਬ੍ਰੇਕ ਲੈ ਲਵੋ। ਬੇਅਰਾਮੀ ਵਿੱਚ ਜੀਅ ਕੱਚਾ ਹੋਣਾ, ਸਰੀਰ ਵਿੱਚ ਅਸੰਤੁਲਨ ਮਹਿਸੂਸ ਕਰਨਾ, ਚੱਕਰ ਆਉਣਾ, ਚਿੱਤ ਕਾਹਲਾ ਪੈਣਾ, ਸਿਰਦਰਦ, ਥਕਾਵਟ, ਅੱਖਾ ਨੂੰ ਖਿੱਚ ਪੈਣਾ ਜਾਂ ਅੱਖਾਂ ਖੁਸ਼ਕ ਹੋਣਾ ਸ਼ਾਮਲ ਹੋ ਸਕਦੇ ਹਨ। ਐਪਲੀਕੇਸ਼ਨਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਧਿਆਨ ਭਟਕ ਸਕਦਾ ਹੈ ਅਤੇ ਆਲੇ-ਦੁਆਲੇ ਰੁਕਾਵਟ ਆ ਸਕਦੀ ਹੈ। ਠੋਕਰ ਲੱਗਣ ਦੇ ਖਰਿਆਂ, ਪੌੜੀਆਂ, ਨੀਵੀਂਆਂ ਛੱਤਾਂ, ਨਾਜ਼ੁਕ ਜਾਂ ਕੀਮਤੀ ਚੀਜ਼ਾਂ ਤੋਂ ਪ੍ਰਹੇਜ਼ ਕਰੋ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਬਹੁਤ ਹੀ ਘੱਟ ਪ੍ਰਤਿਸ਼ਤ ਵਿੱਚ ਲੋਕਾਂ ਨੂੰ ਕੁਝ ਖਾਸ ਦ੍ਰਿਸ਼ਟੀਗਤ ਆਕ੍ਰਿਤੀਆਂ ਦੇਖਣ ਕਾਰਨ ਦੌਰੇ ਪੈ ਸਕਦੇ ਹਨ ਜਿਵੇਂ ਕਿ ਐਪਲੀਕੇਸ਼ਨਾਂ ਵਿੱਚ ਦਿਖਾਈ ਦੇ ਸਕਣ ਵਾਲੀਆਂ ਚਮਕਦੀਆਂ ਹੋਈਆਂ ਲਾਈਟਾਂ ਜਾਂ ਪੈਟਰਨ। ਇੱਥੇ ਤਕ ਕਿ ਉਹਨਾਂ ਲੋਕਾਂ, ਜਿਨ੍ਹਾਂ ਦਾ ਦੌਰਿਆਂ ਦਾ ਕੋਈ ਇਤਿਹਾਸ ਨਾ ਹੋਵੇ, ਨੂੰ ਵਿੱਚ ਪਤਾ ਲਾ ਲੱਗੀ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ, ਜਿਸਦੇ ਕਾਰਨ ਦੌਰੇ ਪੈ ਸਕਦੇ ਹਨ। ਲੱਛਣਾਂ ਵਿੱਚ ਚੱਕਰ ਆਉਣਾ, ਨਜ਼ਰ ਵਿੱਚ ਤਬਦੀਲੀ, ਫਰਕਨਾ, ਝਟਕੇ ਖਾਣਾ ਜਾਂ ਲੱਤਾਂ-ਬਾਂਹਵਾਂ ਦਾ ਕੰਬਣਾ, ਬੌਂਦਲਾਉਣਾ, ਉਲਝਣਾ, ਹੋਸ਼ ਗੁਆ ਬੈਠਣਾ ਜਾਂ ਬੇਹੋਸ਼ ਹੋਣਾ ਸ਼ਾਮਲ ਹਨ। ਜੇ ਤੁਹਾਨੂੰ ਉਹਨਾਂ ਵਿੱਚੋਂ ਕੋਈ ਵੀ ਲੱਛਣ ਹੋਵੇ, ਤਾਂ ਤੁਰੰਤ ਵਰਤਣਾ ਬੰਦ ਕਰ ਦਿਓ ਅਤੇ ਕਿਸੇ ਡਾਕਟਰ ਤੋਂ ਸਲਾਹ ਲਵੋ ਜਾਂ ਜੇ ਤੁਸੀਂ ਕਦੇ ਵੀ ਦੌਰਿਆਂ ਨਾਲ ਜੁੜੇ ਵਾਲੇ ਲੱਛਣਾਂ ਤੋਂ ਪੀੜਤ ਹੋ, ਤਾਂ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਤੋਂ ਸਲਾਹ ਲਵੋ। ਮਾਤਾ-ਪਿਤਾ ਨੂੰ ਲੱਛਣਾਂ ਦੇ ਸੰਕੇਤਾਂ ਲਈ ਆਪਣੇ ਬੱਚਿਆਂ ਦੁਆਰਾ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ।